ਵੱਡੀ ਖ਼ਬਰ : ਗਾਇਕ ਰੰਮੀ ਰੰਧਾਵਾ 'ਤੇ ਪਰਚਾ ਦਰਜ, ਪ੍ਰੇਮਿਕਾ ਨਾਲ ਮਿਲ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ

ਵੱਡੀ ਖ਼ਬਰ : ਗਾਇਕ ਰੰਮੀ ਰੰਧਾਵਾ 'ਤੇ ਪਰਚਾ ਦਰਜ, ਪ੍ਰੇਮਿਕਾ ਨਾਲ ਮਿਲ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ

ਜਲੰਧਰ - ਸੱਭਿਆਚਾਰਕ ਗਾਇਕ ਜੋੜੀ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਹਮੇਸ਼ਾ ਹੀ ਆਪਣੇ ਵਿਵਾਦਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਸ ਵੇਲੇ ਦੀ ਵੱਡੀ ਖ਼ਬਰ ਰੰਮੀ ਰੰਧਾਵਾ ਨੂੰ ਲੈ ਕੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਗਾਇਕ ਰੰਮੀ ਰੰਧਾਵਾ ਅਤੇ ਉਸ ਦੀ ਪ੍ਰੇਮਿਕਾ 'ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੰਮੀ ਰੰਧਾਵਾ ਦੇ ਇਕ ਵਿਆਹੁਤਾ ਮਹਿਲਾ ਨਾਲ ਸੰਬੰਧ ਹਨ।

PunjabKesari

ਜਿਹੜੀ ਮਹਿਲਾ ਨਾਲ ਰੰਮੀ ਰੰਧਾਵਾ ਦੇ ਸੰਬੰਧ ਦੱਸੇ ਜਾ ਰਹੇ ਹਨ, ਉਸੇ ਦੇ ਘਰਵਾਲੇ (ਰਾਕੇਸ਼) ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਉਸ ਦੱਸਿਆ ਕਿ ਮੇਰਾ ਰਾਜਵਿੰਦਰ ਕੌਰ ਨਾਲ 2013 'ਚ ਵਿਆਹ ਹੋਇਆ ਸੀ। ਪਿਛਲੇ 5 ਸਾਲਾਂ ਤੋਂ ਰਾਜਵਿੰਦਰ ਗਾਇਕ ਰੰਮੀ ਨਾਲ ਰਹਿ ਰਹੀ ਹੈ। ਜਦੋਂ ਮੈਂ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਰੰਮੀ ਰੰਧਾਵਾ ਵਲੋਂ ਮੈਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

ਇਹ ਖ਼ਬਰ ਵੀ ਪੜ੍ਹੋ - ਅਮਰਿੰਦਰ ਗਿੱਲ ਦੀ ਐਲਬਮ 'ਜੁਦਾ 3' ਦੇ 2 ਗੀਤ ਰਿਲੀਜ਼, ਸੁਣਦੇ ਹੀ ਤੁਹਾਡੀ ਜ਼ੁਬਾਨ 'ਤੇ ਚੜ੍ਹਨਗੇ ਬੋਲ

PunjabKesari

ਮਹਿਲਾ ਦੇ ਪਤੀ ਨੇ ਦੱਸਿਆ ਕਿ ਮੇਰੀ ਪਤਨੀ ਆਪਣੇ ਆਸ਼ਕ ਨਾਲ ਆ ਕੇ ਘਰ ਦੇ ਬਾਹਰ ਖੜ੍ਹੀ ਸਕੂਟਰੀ ਲੈ ਜਾਂਦੀ ਹੈ। ਇਹ ਸਾਰੀ ਵਾਰਦਾਤ ਲੱਗੇ CCTV ਕੈਮਰੇ 'ਚ ਕੈਦ ਹੋ ਗਈ ਹੈ। ਇਸੇ ਦੇ ਆਧਾਰ 'ਤੇ ਰੰਮੀ ਰੰਧਾਵਾ ਤੇ ਮਹਿਲਾ (ਰਾਜਵਿੰਦਰ ਕੌਰ) 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਇਸੇ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

PunjabKesari

ਇਹ ਖ਼ਬਰ ਵੀ ਪੜ੍ਹੋ - ਰਿਲੀਜ਼ ਹੁੰਦੇ ਟਰੈਂਡਿੰਗ 'ਚ ਛਾਇਆ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ' ਦਾ ਗੀਤ 'ਦਿਲ ਚੰਦਰਾ'

ਦੱਸਣਯੋਗ ਹੈ ਕਿ ਰੰਮੀ ਰੰਧਾਵਾ ਹਮੇਸ਼ਾ ਹੀ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਇਸ ਤੋਂ ਪਹਿਲਾਂ ਉਸ ਦਾ ਵਿਵਾਦ ਗਾਇਕ ਐਲੀ ਮਾਂਗਟ 'ਚ ਹੋਇਆ ਸੀ, ਜੋ ਕਿ ਕਾਫ਼ੀ ਸੁਰਖੀਆਂ 'ਚ ਰਿਹਾ ਸੀ। ਇਸ ਤੋਂ ਇਲਾਵਾ ਪਹਿਲਾਂ ਵੀ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ 'ਤੇ ਸੰਗੀਨ ਦੋਸ਼ ਲੱਗ ਚੁੱਕੇ ਹਨ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS