ਵੱਡੀ ਖ਼ਬਰ ; ISS 'ਤੇ 18 ਦਿਨ ਬਿਤਾਉਣ ਮਗਰੋਂ ਧਰਤੀ 'ਤੇ ਵਾਪਸ ਆਏ ਸ਼ੁਭਾਂਸ਼ੂ ਐਂਡ ਕੰਪਨੀ, ਵੀਡੀਓ ਜਾਰੀ

ਵੱਡੀ ਖ਼ਬਰ ; ISS 'ਤੇ 18 ਦਿਨ ਬਿਤਾਉਣ ਮਗਰੋਂ ਧਰਤੀ 'ਤੇ ਵਾਪਸ ਆਏ ਸ਼ੁਭਾਂਸ਼ੂ ਐਂਡ ਕੰਪਨੀ, ਵੀਡੀਓ ਜਾਰੀ

ਇੰਟਰਨੈਸ਼ਨਲ ਡੈਸਕ- 25 ਜੂਨ ਨੂੰ ਅਮਰੀਕਾ ਦੇ ਫਲੌਰਿਡਾ ਤੋਂ ਉਡਾਣ ਭਰ ਕੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਜਾਣ ਵਾਲੇ ਪਹਿਲੇ ਭਾਰਤੀ ਸ਼ੁਭਾਂਸ਼ੂ ਸ਼ੁਕਲਾ ਸਣੇ ਬਾਕੀ ਪੁਲਾੜ ਯਾਤਰੀਆਂ ਦੀ ਧਰਤੀ 'ਤੇ ਵਾਪਸੀ ਹੋ ਗਈ ਹੈ। ਕਰੀਬ 18 ਦਿਨ ਉੱਥੇ ਬਿਤਾਉਣ ਤੋਂ ਬਾਅਦ ਐਕਸੀਓਮ-4 ਮਿਸ਼ਨ ਤਹਿਤ ਡ੍ਰੈਗਨ ਸਪੇਸਕ੍ਰਾਫਟ ਇਨ੍ਹਾਂ ਯਾਤਰੀਆਂ ਨੂੰ ਲੈ ਕੇ ਕੈਲੀਫੌਰਨੀਆ ਵਿਖੇ ਸਮੁੰਦਰ 'ਚ ਸਪਲੈਸ਼ਡਾਊਨ ਕਰ ਚੁੱਕਾ ਹੈ ਤੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਿਸ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ।

ਜ਼ਿਕਰਯੋਗ ਹੈ ਕਿ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ, ਇਸ ਮਿਸ਼ਨ ਵਿੱਚ ਪੈਗੀ ਵਿਟਸਨ, ਸਲਾਵੋਜ ਉਜ਼ਨਾਂਸਕੀ-ਵਿਸਨੀਵਸਕੀ ਅਤੇ ਟਿਬੋਰ ਕਾਪੂ ਸ਼ਾਮਲ ਸਨ। ਚਾਰ ਮੈਂਬਰੀ ਚਾਲਕ ਦਲ ਨੇ ਧਰਤੀ ਤੋਂ ਲਗਭਗ 250 ਮੀਲ ਦੂਰ ਸਥਿਤ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ 230 ਤੋਂ ਜ਼ਿਆਦਾ ਵਾਰ ਸੂਰਜ ਚੜ੍ਹਦੇ ਦੇਖਿਆ ਹੈ, ਅਤੇ ਹੁਣ ਤੱਕ ਲਗਭਗ 96.5 ਲੱਖ ਕਿਲੋਮੀਟਰ ਦੀ ਪੁਲਾੜ ਯਾਤਰਾ ਪੂਰੀ ਕੀਤੀ ਹੈ।

ਐਕਸੀਓਮ-4 ਮਿਸ਼ਨ ਨੇ 60 ਤੋਂ ਵੱਧ ਪ੍ਰਯੋਗ ਕੀਤੇ
ਐਕਸੀਓਮ ਸਪੇਸ ਦੁਆਰਾ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਕਸੀਓਮ-4 ਮਿਸ਼ਨ, ਜਿਸਨੂੰ X-4 ਵਜੋਂ ਜਾਣਿਆ ਜਾਂਦਾ ਹੈ, ਨੇ ਹੁਣ ਤੱਕ ਦੇ ਸਭ ਤੋਂ ਵਿਆਪਕ ਨਿੱਜੀ ਪੁਲਾੜ ਖੋਜ ਮਿਸ਼ਨਾਂ ਵਿੱਚੋਂ ਇੱਕ ਮਿਸ਼ਨ ਪੂਰਾ ਕੀਤਾ ਹੈ। ਮਿਸ਼ਨ ਦੌਰਾਨ, ਚਾਲਕ ਦਲ ਨੇ 60 ਤੋਂ ਵੱਧ ਵਿਗਿਆਨਕ ਪ੍ਰਯੋਗ ਕੀਤੇ ਹਨ, ਜਿਸ ਵਿੱਚ ਬਾਇਓਮੈਡੀਕਲ ਵਿਗਿਆਨ, ਨਿਊਰੋਸਾਇੰਸ, ਖੇਤੀਬਾੜੀ, ਪੁਲਾੜ ਤਕਨਾਲੋਜੀ ਅਤੇ ਉੱਨਤ ਸਮੱਗਰੀ ਵਿਗਿਆਨ ਵਰਗੇ ਵਿਭਿੰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਨ੍ਹਾਂ ਖੋਜਾਂ ਤੋਂ ਨਾ ਸਿਰਫ਼ ਮਨੁੱਖੀ ਪੁਲਾੜ ਖੋਜ ਨੂੰ ਦਿਸ਼ਾ ਦੇਣ ਦੀ ਉਮੀਦ ਹੈ, ਸਗੋਂ ਧਰਤੀ 'ਤੇ ਸਿਹਤ ਸੰਭਾਲ, ਖਾਸ ਕਰਕੇ ਸ਼ੂਗਰ ਪ੍ਰਬੰਧਨ, ਕੈਂਸਰ ਦੇ ਇਲਾਜ ਅਤੇ ਮਨੁੱਖੀ ਸਿਹਤ ਨਿਗਰਾਨੀ ਵਰਗੇ ਖੇਤਰਾਂ ਵਿੱਚ ਨਵੀਆਂ ਖੋਜਾਂ ਵੱਲ ਵੀ ਅਗਵਾਈ ਕਰਨ ਦੀ ਉਮੀਦ ਹੈ।

ਮਿਸ਼ਨ 25 ਜੂਨ ਨੂੰ ਸ਼ੁਰੂ ਹੋਇਆ
ਐਕਸੀਓਮ-4 ਮਿਸ਼ਨ 25 ਜੂਨ 2025 ਨੂੰ ਸ਼ੁਰੂ ਹੋਇਆ, ਜਦੋਂ ਇਸਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਇਸ ਮਿਸ਼ਨ ਵਿੱਚ ਵਰਤਿਆ ਗਿਆ ਸਪੇਸਐਕਸ ਡਰੈਗਨ ਪੁਲਾੜ ਯਾਨ ਲਗਭਗ 28 ਘੰਟਿਆਂ ਦੀ ਯਾਤਰਾ ਤੋਂ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਸਫਲਤਾਪੂਰਵਕ ਪਹੁੰਚ ਗਿਆ। ਇਹ ਐਕਸੀਓਮ ਸਪੇਸ ਦੁਆਰਾ ਸੰਚਾਲਿਤ ਚੌਥਾ ਨਿੱਜੀ ਪੁਲਾੜ ਮਿਸ਼ਨ ਹੈ, ਜੋ ਵਪਾਰਕ ਅਤੇ ਵਿਗਿਆਨਕ ਉਦੇਸ਼ਾਂ ਲਈ ਚਲਾਇਆ ਗਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS