ਨੈਸ਼ਨਲ ਡੈਸਕ- ਯੂਟਿਊਬ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦਿੱਗਜ ਕੰਪਨੀ ਮੈਟਾ ਨੇ ਵੀ ਘੱਟ ਮਿਹਨਤ ਅਤੇ ਫੇਕ ਕੰਟੈਂਟ 'ਤੇ ਸਖ਼ਤ ਰੁਖ਼ ਅਪਣਾਇਆ ਹੈ। ਕੰਪਨੀ ਨੇ 1 ਕਰੋੜ ਤੋਂ ਵੱਧ ਫੇਸਬੁੱਕ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਹੈ। ਇਹ ਸਾਰੇ ਅਕਾਊਂਟਸ ਗੈਰ-ਮੂਲ, ਸਪੈਮ ਅਤੇ ਕਾਪੀ ਕੀਤੇ ਗਏ ਕੰਟੈਂਟ ਨੂੰ ਪੋਸਟ ਕਰਨ ਦੇ ਦੋਸ਼ਾਂ ਵਿੱਚ ਕਾਰਵਾਈ ਦੇ ਦਾਇਰੇ ਵਿੱਚ ਆਏ ਹਨ।
5 ਲੱਖ ਤੋਂ ਵਧ ਅਕਾਊਂਟਸ ਦੇ ਲੱਗਾ ਜੁਰਮਾਨਾ
ਕੰਪਨੀ ਨੇ ਇਸਦੇ ਨਾਲ ਹੀ 5 ਲੱਖ ਤੋਂ ਵਧ ਅਕਾਊਂਟਸ 'ਤੇ ਜੁਰਮਾਨਾ ਵੀ ਲਗਾਇਆ ਹੈ, ਜੋ ਫਰਜ਼ੀ ਅੰਗੇਜਮੈਂਟ, ਵਾਰ-ਵਾਰ ਰਿਪੀਟ ਹੋਣ ਵਾਲੇ ਪੋਸਟ, ਵਿਊਜ਼ ਅਤੇ ਪੈਸੇ ਲਈ ਸਿਸਟਮ 'ਚ ਛੇੜਛਾੜ ਕਰ ਰਹੇ ਸਨ।
AI ਅਤੇ ਡੁਪਲੀਕੇਟ ਵੀਡੀਓ 'ਤੇ ਨਜ਼ਰ
ਮੈਟਾ ਨੇ ਦੱਸਿਆ ਕਿ ਉਹ ਹੁਣ ਐਡਵਾਂਸਡ ਟੂਲਸ ਦੀ ਮਦਦ ਨਾਲ ਡੁਪਲੀਕੇਟ ਵੀਡੀਓ ਦੀ ਪਛਾਣ ਕਰ ਰਿਹਾ ਹੈ, ਤਾਂ ਜੋ ਓਰੀਜਨਲ ਕ੍ਰਿਏਟਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਸਿਹਰਾ ਅਤੇ ਪਹੁੰਚ ਮਿਲ ਸਕੇ। ਵਾਰ-ਵਾਰ ਕੰਟੈਂਟ ਚੋਰੀ ਕਰਨ ਵਾਲੇ ਅਕਾਊਂਟਸ ਦੀ ਰੀਚ ਘਟਾਈ ਜਾਵੇਗੀ, ਨਾਲ ਹੀ ਉਨ੍ਹਾਂ ਨੂੰ ਫੇਸਬੁੱਕ ਮੋਨੇਟਾਈਜੇਸ਼ਨ ਪ੍ਰੋਗਰਾਮ ਤੋਂ ਵੀ ਅਸਥਾਈ ਤੌਰ 'ਤੇ ਬਾਹਰ ਕਰ ਦਿੱਤਾ ਜਾਵੇਗਾ।
AI 'ਤੇ ਜ਼ਿਆਦਾ ਨਿਰਭਰਤਾ 'ਤੇ ਚੇਤਾਵਨੀ
ਮੈਟਾ ਨੇ ਉਨ੍ਹਾਂ ਕ੍ਰਿਏਟਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਜੋ ਜ਼ਿਆਦਾ ਏਆਈ-ਟੂਲਸ 'ਤੇ ਨਿਰਭਰ ਹਨ ਅਤੇ ਘਟੀਆ ਕੁਆਲਿਟੀ ਦਾ ਕੰਟੈਂਟ ਤਿਆਰ ਕਰ ਰਹੇ ਹਨ। ਜਿਵੇਂ- ਘੱਟ ਕੁਆਲਿਟੀ ਵਾਲੇ ਆਟੋ-ਕੈਪਸ਼ਨ, ਦੂਜਿਆਂ ਦੀਆਂ ਵੀਡੀਓ ਨੂੰ ਵਾਟਰਮਾਰਕ ਨਾਲ ਦੁਬਾਰਾ ਪੋਸਟ ਕਰਨ ਆਦਿ। ਕੰਪਨੀ ਅਜਿਹੇ ਉਪਭੋਗਤਾਵਾਂ ਲਈ ਇੱਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ, ਜੋ ਦੁਬਾਰਾ ਪੋਸਟ ਕੀਤੀਆਂ ਵੀਡੀਓ ਤੋਂ ਸਿੱਧੇ ਅਸਲ ਕ੍ਰਿਏਟਰਾਂ ਨਾਲ ਜੁੜਿਆ ਜਾ ਸਕੇ।
ਬਦਲਾਅ ਦੀ ਮਿਲੇਗੀ ਮੋਹਲਤ
ਮੈਟਾ ਦਾ ਕਹਿਣਾ ਹੈ ਕਿ ਇਹ ਨਵੇਂ ਨਿਯਮ ਹੌਲੀ-ਹੌਲੀ ਲਾਗੂ ਕੀਤੇ ਜਾਣਗੇ ਤਾਂ ਜੋ ਕ੍ਰਿਏਟਰਾਂ ਨੂੰ ਸਮਾਂ ਮਿਲੇ ਕਿ ਉਹ ਖੁਦ ਨੂੰ ਇਨ੍ਹਾਂ ਗਾਈਡਲਾਈਨਜ਼ ਦੇ ਅਨੁਸਾਰ ਢਾਲ ਸਕਣ। ਕੰਪਨੀ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਸੋਸ਼ਲ ਮੀਡੀਆ 'ਤੇ ਮਿਹਨਤ ਕਰਨ ਵਾਲੇ ਅਤੇ ਸੱਚੇ ਕ੍ਰਿਏਟਰਾਂ ਨੂੰ ਉਨ੍ਹਾਂ ਦਾ ਹਕ ਮਿਲੇ।
Credit : www.jagbani.com