ਜਲੰਧਰ–ਆਮ ਲੋਕਾਂ ਨੂੰ ਵੱਡੀ ਸੁਵਿਧਾ ਪ੍ਰਦਾਨ ਕਰਦੇ ਹੋਏ ਸੇਵਾ ਕੇਂਦਰਾਂ ’ਤੇ ਕਈ ਨਵੀਆਂ ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਮਾਡਲ ਟਾਊਨ ਦੇ ਸੇਵਾ ਕੇਂਦਰ ਦਾ ਸਮਾਂ ਸਵੇਰੇ 8 ਤੋਂ ਰਾਤ 8 ਵਜੇ ਤਕ ਕੀਤਾ ਜਾ ਚੁੱਕਾ ਹੈ, ਜੋਕਿ ਜਨਤਾ ਲਈ ਵੱਡੀ ਰਾਹਤ ਬਣ ਰਿਹਾ ਹੈ।
ਇਸੇ ਲੜੀ ਵਿਚ ਰੈਵੇਨਿਊ ਵਿਭਾਗ ਨਾਲ ਜੁੜੀਆਂ 5 ਸੇਵਾਵਾਂ, ਡਰਾਈਵਿੰਗ ਲਾਇਸੈਂਸ ਅਤੇ ਆਰ. ਸੀ. ਨਾਲ ਜੁੜੀਆਂ ਟਰਾਂਸਪੋਰਟ ਵਿਭਾਗ ਦੀਆਂ 27 ਸੁਵਿਧਾਵਾਂ ਨੂੰ ਸੇਵਾ ਕੇਂਦਰਾਂ ’ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਨਵੀਂ ਸੇਵਾ ਮੁਤਾਬਕ ਸੇਵਾ ਕੇਂਦਰ ਤੋਂ ਡੀਡ ਰਜਿਸਟ੍ਰੇਸ਼ਨ, ਡੀਡ ਦਾ ਮਸੌਦਾ ਤਿਆਰ ਕਰਨਾ, ਅਗਾਊਂ ਜਾਂਚ ਲਈ ਡੀਡ ਜਮ੍ਹਾ ਕਰਨਾ, ਨਿਯੁਕਤੀ, ਸਟਾਂਪ ਫੀਸ ਦਾ ਭੁਗਤਾਨ, ਮਿਊਟੇਸ਼ਨ ਲਈ ਬੇਨਤੀ, ਰਿਪੋਰਟ ਦਰਜ ਕਰਨ ਲਈ ਬੇਨਤੀ (ਅਦਾਲਤ ਦੇ ਹੁਕਮਾਂ ਨਾਲ ਸਬੰਧਤ, ਬੈਂਕ ਕਰਜ਼ਾ, ਬੰਧਕ ਜਾਂ ਬੈਂਕ ਕਰਜ਼ਾ/ਬੰਧਕ ਦੀ ਮੁਆਫ਼ੀ), ਫਰਦ ਬਦਲ, ਡਿਜੀਟਲ ਦਸਤਖ਼ਤਸ਼ੁਦਾ ਫਰਦ ਲਈ ਬੇਨਤੀ ਤੋਂ ਇਲਾਵਾ ਡਰਾਈਵਿੰਗ ਨਾਲ ਸਬੰਧਤ 15 ਸੇਵਾਵਾਂ ਅਤੇ ਆਰ. ਸੀ. ਨਾਲ ਸਬੰਧਤ 12 ਸੇਵਾਵਾਂ ਉਪਲੱਬਧ ਹਨ।

ਡਾ. ਅਗਰਵਾਲ ਨੇ ਦੱਸਿਆ ਕਿ ਡਰਾਈਵਿੰਗ ਨਾਲ ਸਬੰਧਤ ਸੇਵਾਵਾਂ ਵਿਚ ਲਰਨਿੰਗ ਲਾਇਸੈਂਸ ਜਿਵੇਂ ਨਵਾਂ ਬਿਨੈ-ਪੱਤਰ, ਪਤੇ ਵਿਚ ਬਦਲਾਅ, ਨਾਂ ਵਿਚ ਬਦਲਾਅ, ਡੁਪਲੀਕੇਟ ਲਰਨਿੰਗ ਲਾਇਸੈਂਸ ਬਣਾਉਣਾ, ਇਸ ਤੋਂ ਇਲਾਵਾ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਹੋਰ ਸੇਵਾਵਾਂ ਵਿਚ ਡੁਪਲੀਕੇਟ ਲਾਇਸੈਂਸ, ਨਵੀਨੀਕਰਨ, ਰਿਪਲੇਸਮੈਂਟ, ਪਤੇ ਵਿਚ ਬਦਲਾਅ, ਨਾਂ ਵਿਚ ਬਦਲਾਅ, ਜਨਮ ਮਿਤੀ ਵਿਚ ਸੁਧਾਰ, ਡਰਾਈਵਿੰਗ ਲਾਇਸੈਂਸ ਦਾ ਅਸਟ੍ਰੈਕਟ ਪ੍ਰਦਾਨ ਕਰਨਾ, ਲਾਇਸੈਂਸ ਸਰੰਡਰ, ਪਬਲਿਕ ਸਰਵਿਸ ਦਾ ਬੈਜ, ਕੰਡਕਟਰ ਲਾਇਸੈਂਸ ਦਾ ਨਵੀਨੀਕਰਨ, ਲਰਨਰ ਲਾਇਸੈਂਸ ਦੀ ਮਿਆਦ ਦਾ ਵਿਸਥਾਰ ਆਦਿ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com