ਵੱਡੀ ਖ਼ਬਰ : ਸੀਰੀਆ ਅਤੇ ਇਜ਼ਰਾਈਲ ਜੰਗਬੰਦੀ 'ਤੇ ਸਹਿਮਤ

ਵੱਡੀ ਖ਼ਬਰ : ਸੀਰੀਆ ਅਤੇ ਇਜ਼ਰਾਈਲ ਜੰਗਬੰਦੀ 'ਤੇ ਸਹਿਮਤ

ਮਜ਼ਰਾ (ਏਪੀ)- ਦੋ ਦੇਸ਼ਾਂ ਵਿਚ ਜਾਰੀ ਯੁੱਧ ਖ਼ਤਮ ਹੋਣ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਇਜ਼ਰਾਈਲ ਅਤੇ ਸੀਰੀਆ ਜੰਗਬੰਦੀ 'ਤੇ ਸਹਿਮਤ ਹੋ ਗਏ ਹਨ। ਸੀਰੀਆ ਵਿੱਚ ਅਮਰੀਕੀ ਰਾਜਦੂਤ ਟੌਮ ਬੈਰੇਕ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਸੀਰੀਆ ਦੇ ਦੱਖਣੀ ਸਵੀਦਾ ਸੂਬੇ ਵਿੱਚ ਡਰੂਜ਼ ਸਮੂਹਾਂ ਅਤੇ ਬੇਦੌਇਨ ਕਬੀਲਿਆਂ ਵਿਚਕਾਰ ਤਾਜ਼ਾ ਲੜਾਈ ਜਾਰੀ ਹੈ, ਜਿਸ ਨਾਲ ਮਨੁੱਖੀ ਸੰਕਟ ਹੋਰ ਡੂੰਘਾ ਹੋ ਗਿਆ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਬੁੱਧਵਾਰ ਨੂੰ ਡਰੂਜ਼ ਸਮੂਹਾਂ ਨਾਲ ਇੱਕ ਵੱਖਰੀ ਜੰਗਬੰਦੀ 'ਤੇ ਸਹਿਮਤ ਹੋਣ ਤੋਂ ਬਾਅਦ ਸਰਕਾਰੀ ਫੌਜਾਂ ਸਵੀਦਾ ਤੋਂ ਪਿੱਛੇ ਹਟ ਗਈਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ-'ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ, ਸਾਨੂੰ ਤਿਆਰ ਰਹਿਣ ਦੀ ਲੋੜ', ਰੂਸ ਦੇ ਸਾਬਕਾ ਰਾਸ਼ਟਰਪਤੀ ਦੀ ਚੇਤਾਵਨੀ

ਇਸ ਤੋਂ ਪਹਿਲਾਂ ਇਜ਼ਰਾਈਲ ਨੇ ਸਰਕਾਰੀ ਲੜਾਕਿਆਂ ਦੇ ਕਾਫਲਿਆਂ 'ਤੇ ਦਰਜਨਾਂ ਹਵਾਈ ਹਮਲੇ ਕੀਤੇ ਅਤੇ ਇੱਥੋਂ ਤੱਕ ਕਿ ਕੇਂਦਰੀ ਦਮਿਸ਼ਕ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਦੇ ਮੁੱਖ ਦਫਤਰ 'ਤੇ ਵੀ ਹਮਲਾ ਕੀਤਾ। ਇਜ਼ਰਾਈਲ ਨੇ ਕਿਹਾ ਕਿ ਉਹ ਡਰੂਜ਼ ਭਾਈਚਾਰੇ ਦੀ ਰੱਖਿਆ ਲਈ ਇਹ ਕਾਰਵਾਈ ਕਰ ਰਿਹਾ ਹੈ। ਦਰਅਸਲ ਡਰੂਜ਼ ਨੂੰ ਇਜ਼ਰਾਈਲ ਵਿੱਚ ਇੱਕ ਵਫ਼ਾਦਾਰ ਘੱਟ ਗਿਣਤੀ ਵਜੋਂ ਦੇਖਿਆ ਜਾਂਦਾ ਹੈ ਅਤੇ ਇਸ ਭਾਈਚਾਰੇ ਦੇ ਲੋਕ ਅਕਸਰ ਇਜ਼ਰਾਈਲੀ ਫੌਜ ਵਿੱਚ ਸੇਵਾ ਕਰਦੇ ਹਨ। ਬੈਰੇਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਜ਼ਰਾਈਲ ਅਤੇ ਸੀਰੀਆ ਵਿਚਕਾਰ ਨਵੀਂ ਜੰਗਬੰਦੀ ਨੂੰ ਤੁਰਕੀ, ਜਾਰਡਨ ਅਤੇ ਹੋਰ ਗੁਆਂਢੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ ਅਤੇ "ਡ੍ਰੂਜ਼, ਬੇਦੂਇਨ ਅਤੇ ਸੁੰਨੀਆਂ ਨੂੰ ਆਪਣੇ ਹਥਿਆਰ ਸੁੱਟਣ ਅਤੇ ਇੱਕ ਨਵਾਂ ਅਤੇ ਸੰਯੁਕਤ ਸੀਰੀਆ ਬਣਾਉਣ ਲਈ ਹੋਰ ਘੱਟ ਗਿਣਤੀਆਂ ਨਾਲ ਜੁੜਨ ਦਾ ਸੱਦਾ ਦਿੱਤਾ।" ਹਾਲਾਂਕਿ ਉਸਨੇ ਸਮਝੌਤੇ ਬਾਰੇ ਕੋਈ ਹੋਰ ਵੇਰਵਾ ਨਹੀਂ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS