ਇਸ ਨੂੰ ਕਹਿੰਦੇ ਚਮਤਕਾਰ, ਅਬੋਹਰ 'ਚ ਵਾਪਰੇ ਹਾਦਸੇ ਬਾਰੇ ਸੁਣ ਨਹੀਂ ਹੋਵੇਗਾ ਯਕੀਨ

ਇਸ ਨੂੰ ਕਹਿੰਦੇ ਚਮਤਕਾਰ, ਅਬੋਹਰ 'ਚ ਵਾਪਰੇ ਹਾਦਸੇ ਬਾਰੇ ਸੁਣ ਨਹੀਂ ਹੋਵੇਗਾ ਯਕੀਨ

ਅਬੋਹਰ : ਅਬੋਹਰ-ਮਲੋਟ ਰੋਡ 'ਤੇ ਜ਼ਬਰਦਸਤ ਹਾਦਸਾ ਵਾਪਰ ਗਿਆ। ਜਨਮਦਿਨ ਮਨਾਉਣ ਲਈ ਕੇਕ ਲੈ ਕੇ ਆ ਰਹੇ ਨੌਜਵਾਨਾਂ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਪਲਟੀਆ ਖਾਂਦੀ ਹੋਈ ਪੁੱਠੀ ਹੋ ਗਈ। ਇਹ ਹਾਦਸਾ ਅਬੋਹਰ-ਮਲੋਟ ਰੋਡ 'ਤੇ ਬੀਤੀ ਰਾਤ ਵਾਪਰਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ ਕਾਰ ਵਿਚ ਤਿੰਨ ਨੌਜਵਾਨ ਸਵਾਰ ਸਨ। 

PunjabKesari

ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ 11.30 ਤੋਂ ਬਾਅਦ ਵਾਪਰਿਆ। ਕਾਰ ਦੀ ਰਫ਼ਤਾਰ ਬੇਹੱਦ ਤੇਜ਼ ਸੀ ਅਤੇ ਕਾਰ ਅੱਗੇ ਅਚਾਨਕ ਮੋਟਰਸਾਈਕਲ ਸਵਾਰ ਆ ਗਿਆ। ਜਿਸ ਕਰਕੇ ਕਾਰ ਸਵਾਰ ਨੌਜਵਾਨ ਕੋਲੋਂ ਕਾਰ ਸੰਭਲੀ ਨਹੀਂ ਅਤੇ ਇਹ ਹਾਦਸਾ ਵਾਪਰ ਗਿਆ। ਕਾਰ ਦਰੱਖਤ ਵਿਚ ਇੰਨੀ ਜ਼ੋਰ ਦੀ ਵੱਜੀ ਕਿ ਕਾਰ ਚਕਨਾਚੂਰ ਹੋ ਗਈ। ਜਦਕਿ ਵਿਚ ਬੈਠੇ ਤਿੰਨ ਨੌਜਵਾਨਾਂ ਦਾ ਵਾਲ-ਵਾਲ ਬਚਾਅ ਹੋ ਗਿਆ, ਨੌਜਵਾਨਾਂ ਨੇ ਮਾਮੂਲੀ ਸੱਟਾਂ ਲੱਗੀਆਂ ਹਨ। ਤਿੰਨੇ ਨੌਜਵਾਨ ਬੱਲੂਆਣਾ ਹਲਕਾ ਦੇ ਅਧੀਨ ਪੈਂਦੇ ਪਿੰਡ ਗੋਬਿੰਦਗੜ੍ਹ ਦੇ ਦੱਸੇ ਜਾ ਰਹੇ ਹਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS