ਵਾਰਾਣਸੀ- ਵਾਰਾਣਸੀ 'ਚ ਗੰਗਾ ਨਦੀ 'ਚ ਵਧਦੇ ਪਾਣੀ ਦੇ ਪੱਧਰ ਨੇ ਸਾਰੇ 84 ਘਾਟਾਂ ਨੂੰ ਡੁੱਬੋ ਦਿੱਤਾ ਹੈ। ਅੱਸੀ ਘਾਟ 'ਤੇ ਹੋਣ ਵਾਲੀ ਪ੍ਰਸਿੱਧ ਗੰਗਾ ਆਰਤੀ ਹੁਣ ਗਲੀਆਂ 'ਚ ਆਯੋਜਿਤ ਕੀਤੀ ਜਾ ਰਹੀ ਹੈ। ਗੰਗਾ ਅਤੇ ਵਰੁਣਾ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਹੇਠਲੇ ਇਲਾਕਿਆਂ 'ਚ ਹੜ੍ਹ ਦਾ ਪਾਣੀ ਭਰ ਗਿਆ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ।

ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਅਨੁਸਾਰ ਪਾਣੀ ਗੰਗਾ ਦਾ ਪਾਣੀ ਦਾ ਪੱਧਰ 69.93 ਮੀਟਰ ਤੱਕ ਪਹੁੰਚ ਗਿਆ ਹੈ, ਜੋ ਚਿਤਾਵਨੀ ਬਿੰਦੂ ਤੋਂ ਸਿਰਫ਼ ਕੁਝ ਸੈਂਟੀਮੀਟਰ ਹੇਠਾਂ ਹੈ। ਗੰਗਾ ਦਾ ਪਾਣੀ ਗਸ਼ਾਸ਼ਵਮੇਧ ਘਾਟ ਸਥਿਤ ਜਲ ਪੁਲਸ ਚੌਕੀ ਤੱਕ ਪਹੁੰਚ ਗਿਆ ਹੈ।

ਮਣੀਕਰਨਿਕਾ ਅਤੇ ਹਰੀਸ਼ਚੰਦਰ ਸ਼ਮਸ਼ਾਨਘਾਟ ਵੀ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ, ਜਿਸ ਕਾਰਨ ਅੰਤਿਮ ਸੰਸਕਾਰ ਲਈ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਚੰਦੌਲੀ ਤੋਂ ਆਏ ਰੋਹਿਤ ਯਾਦਵ ਨੇ ਦੱਸਿਆ ਕਿ ਡੇਢ ਘੰਟੇ ਤੱਕ ਅੰਤਿਮ ਸੰਸਕਾਰ ਲਈ ਇੰਤਜ਼ਾਰ ਕਰਨਾ ਪਿਆ। ਛੱਤਾਂ 'ਤੇ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਅਤੇ ਜਗ੍ਹਾ ਦੀ ਭਾਰੀ ਕਮੀ ਹੈ।

ਗੰਗਾ ਦੇ ਨਾਲ-ਨਾਲ ਵਰੁਣਾ ਨਦੀ ਵੀ ਉਛਾਲ 'ਤੇ ਹੈ, ਜਿਸ ਨਾਲ ਸਰੈਯਾ, ਅਮਰਪੁਰ, ਚਿਰਈਗਾਂਵ, ਪੁਰਾਣਾ ਪੁਲ ਅਤੇ ਮਢੀਆ ਵਰਗੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਪੁਰਾਣਾ ਪਲ ਵਾਸੀ ਮੁਹੰਮਦ ਸਲੀਮ ਨੇ ਦੱਸਿਆ ਕਿ ਮੁਹੱਲੇ ਦੇ ਕਈ ਘਰਾਂ 'ਚ ਪਾਣੀ ਵੜ ਗਿਆ ਹੈ, ਜਿਸ ਕਾਰਨ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹਨ। ਪੀਣ ਦੇ ਪਾਣੀ ਦੀ ਸਮੱਸਿਆ ਵੀ ਗੰਭੀਰ ਹੋ ਗਈ ਹੈ, ਲੋਕਾਂ ਨੂੰ ਬਾਹਰੋਂ ਪਾਣੀ ਲਿਆਉਣਾ ਪੈ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com