ਅੱਜ ਇਹ ਸੜਕਾਂ ਰਹਿਣਗੀਆਂ ਬੰਦ! ਲੱਗ ਗਏ ਬੈਰੀਕੇਡ, ਇੱਧਰ ਆਉਣ ਵਾਲੇ ਸਾਵਧਾਨ

ਅੱਜ ਇਹ ਸੜਕਾਂ ਰਹਿਣਗੀਆਂ ਬੰਦ! ਲੱਗ ਗਏ ਬੈਰੀਕੇਡ, ਇੱਧਰ ਆਉਣ ਵਾਲੇ ਸਾਵਧਾਨ

ਚੰਡੀਗੜ੍ਹ : ਇੱਥੇ ਸੈਕਟਰ-53 ਅਤੇ 54 ਸਥਿਤ ਗ਼ੈਰ-ਕਾਨੂੰਨੀ ਬਣੀ ਫਰਨੀਚਰ ਮਾਰਕਿਟ ’ਚ ਬਣੀਆਂ ਦੁਕਾਨਾਂ ’ਤੇ ਐਤਵਾਰ ਨੂੰ ਪ੍ਰਸ਼ਾਸਨ ਬੁਲਡੋਜ਼ਰ ਚਲਾਏਗਾ। ਇਸ ਦੇ ਲਈ ਚੰਡੀਗੜ੍ਹ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਚੰਡੀਗੜ੍ਹ ਪੁਲਸ ਦੇ ਕਰੀਬ 1200 ਮੁਲਾਜ਼ਮ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਸ਼ਨੀਵਾਰ ਸ਼ਾਮ ਨੂੰ ਫਰਨੀਚਰ ਮਾਰਕੀਟ ਤੋਂ ਮੋਹਾਲੀ ਵੱਲ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੜਕ ਦੇ ਦੋਵੇਂ ਪਾਸੇ ਬੈਰੀਕੇਡ ਲਾਏ ਗਏ ਹਨ। ਟ੍ਰੈਫਿਕ ਪੁਲਸ ਨੇ ਵਾਹਨਾਂ ਨੂੰ ਡਾਇਵਰਟ ਕਰ ਦਿੱਤਾ ਹੈ। ਮੁਲਾਜ਼ਮ ਸਵੇਰੇ 6 ਵਜੇ ਡਿਊਟੀ ’ਤੇ ਪਹੁੰਚ ਜਾਣਗੇ। ਸੁਰੱਖਿਆ ਦੀ ਜ਼ਿੰਮੇਵਾਰੀ ਡੀ. ਐੱਸ. ਪੀ. ਜਸਵਿੰਦਰ ਸਿੰਘ ਨੂੰ ਦਿੱਤੀ ਗਈ ਹੈ। ਸ਼ਨੀਵਾਰ ਨੂੰ ਦੁਕਾਨਦਾਰਾਂ ਨੇ ਦੁਕਾਨਾਂ ਦੇ ਅੰਦਰੋਂ ਜ਼ਿਆਦਾਤਰ ਸਾਮਾਨ ਖ਼ਾਲੀ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS