ਹੁਣ ਆਧਾਰ ਕਾਰਡ 'ਤੇ ਲਿਖਿਆ ਜਾਵੇਗਾ Blood Group ! ਉੱਠਣ ਲੱਗੀ ਮੰਗ

ਹੁਣ ਆਧਾਰ ਕਾਰਡ 'ਤੇ ਲਿਖਿਆ ਜਾਵੇਗਾ Blood Group ! ਉੱਠਣ ਲੱਗੀ ਮੰਗ

ਪੁਣੇ- ਪੁਣੇ ਦੇ ਸੀਨੀਅਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਆਗੂ ਦੀਪਕ ਮਾਨਕਰ ਨੇ ਕੇਂਦਰ ਸਰਕਾਰ ਤੋਂ ਨਾਗਰਿਕਾਂ ਦੇ ਆਧਾਰ ਕਾਰਡ 'ਚ ਉਨ੍ਹਾਂ ਨੇ ਬਲੱਡ ਗਰੁੱਪ ਦੀ ਜਾਣਕਾਰੀ ਸ਼ਾਮਲ ਕਰਨ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਅਤੇ ਸਿਹਤ ਮੰਤਰਾਲਾ ਨੂੰ ਲਿਖੀ ਚਿੱਠੀ 'ਚ ਮਾਨਕਰ ਨੇ ਇਸ ਤਰ੍ਹਾਂ ਦੇ ਸਮਾਵੇਸ਼ਨ ਦੇ ਸੰਭਾਵਿਤ ਜੀਵਨ ਰੱਖਿਅਕ ਲਾਭਾਂ 'ਤੇ ਰੌਸ਼ਨੀ ਪਾਈ, ਖ਼ਾਸ ਕਰ ਕੇ ਐਮਰਜੈਂਸੀ ਸਥਿਤੀਆਂ ਦੌਰਾਨ। ਇਸ ਦੌਰਾਨ ਅਪੀਲ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਮਾਨਕਰ ਨੇ ਅਹਿਮਦਾਬਾਦ 'ਚ ਹੋਏ ਜਹਾਜ਼ ਹਾਦਸੇ ਅਤੇ ਆਪਰੇਸ਼ਨ ਸਿੰਦੂਰ ਦੇ ਅਧੀਨ ਪਾਕਿਸਤਾਨ 'ਤੇ ਹਮਲੇ ਵਰਗੀਆਂ ਪਿਛਲੀਆਂ ਘਟਨਾਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੌਰਾਨ ਜ਼ਖ਼ਮੀਆਂ ਲਈ ਵੱਡੀ ਮਾਤਰਾ 'ਚ ਖੂਨ ਦੀ ਤੁਰੰਤ ਲੋੜ ਸੀ, ਜਿਸ ਕਾਰਨ ਦੇਸ਼ ਭਰ 'ਚ ਖੂਨਦਾਨ ਦੀ ਅਪੀਲ ਕੀਤੀ ਅਤੇ ਖੂਨਦਾਨ ਕੈਂਪ ਲਗਾਏ ਗਏ। 

ਐਮਰਜੈਂਸੀ ਸਥਿਤੀ 'ਚ ਬਲੱਡ ਗਰੁੱਪ ਦਾ ਤੁਰੰਤ ਲੱਗੇਗਾ ਪਤਾ 

ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਮਾਨਕਰ ਨੇ ਕਿਹਾ,''ਅਜਿਹੇ ਨਾਜ਼ੁਕ ਸਮੇਂ 'ਚ ਮੈਨੂੰ ਲੱਗਾ ਕਿ ਆਧਾਰ ਕਾਰਡ 'ਤੇ ਬਲੱਡ ਗਰੁੱਪ ਦੀ ਜਾਣਕਾਰੀ ਛਪਵਾਉਣਾ ਬੇਹੱਦ ਮਦਦਗਾਰ ਸਾਬਿਤ ਹੋ ਸਕਦਾ ਹੈ, ਕਿਉਂਕਿ ਆਧਾਰ ਇਕ ਜ਼ਰੂਰੀ ਦਸਤਾਵੇਜ਼ ਹੈ, ਜਿਸ ਦੀ ਵਰਤੋਂ ਕਈ ਸੇਵਾਵਾਂ 'ਚ ਕੀਤੀ ਜਾਂਦੀ ਹੈ, ਇਸ ਲਈ ਇਸ 'ਚ ਬਲੱਡ ਗਰੁੱਪ ਦੀ ਜਾਣਕਾਰੀ ਜੋੜਨਾ ਐਮਰਜੈਂਸੀ ਸਥਿਤੀ ਦੌਰਾਨ ਤੁਰੰਤ ਪਹੁੰਚ ਯਕੀਨੀ ਹੋਵੇਗੀ।'' ਉਨ੍ਹਾਂ ਅੱਗੇ ਕਿਹਾ ਕਿ ਸੜਕ ਹਾਦਸਿਆਂ ਜਾਂ ਵੱਡੇ ਪੈਮਾਨੇ 'ਤੇ ਹੋਣ ਵਾਲੀਆਂ ਆਫ਼ਤਾਂ ਵਰਗੀਆਂ ਸਥਿਤੀਆਂ 'ਚ ਤੁਰੰਤ ਮੈਡੀਕਲ ਇਤਿਹਾਸ ਜਾਂ ਬਲੱਡ ਗਰੁੱਪ ਦੀ ਜਾਣਕਾਰੀ ਨਾ ਮਿਲਣ 'ਤੇ ਇਲਾਜ 'ਚ ਦੇਰੀ ਹੋ ਸਕਦੀ ਹੈ। ਮਾਨਕਰ ਨੇ ਕਿਹਾ,''ਡਾਕਟਰ ਜਾਂ ਐਮਰਜੈਂਸੀ ਸਥਿਤੀ 'ਚ ਆਧਾਰ ਕਾਰਡ ਤੋਂ ਬਲੱਡ ਗਰੁੱਪ ਦਾ ਤੁਰੰਤ ਪਤਾ ਲਗਾ ਸਕਦੇ ਹਨ ਇਹ ਤੁਰੰਤ ਲੋੜ ਪੈਣ 'ਤੇ ਵੱਡੇ ਪੈਮਾਨੇ 'ਤੇ ਖੂਨਦਾਨੀਆਂ ਨੂੰ ਜੁਟਾਉਣ 'ਚ ਮਦਦ ਕਰ ਸਕਦਾ ਹੈ।'' 

ਜੀਵਨ-ਸੰਕਟ ਦੀ ਸਥਿਤੀ 'ਚ ਮਦਦ ਮਿਲੇਗੀ

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ 'ਚ ਤੇਜ਼ੀ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨੈਸ਼ਨਲ ਹਾਈਵੇਅ ਦੇ ਵਿਸਥਾਰ ਨਾਲ ਹਾਦਸਿਆਂ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਹਨ, ਜਿਸ ਨਾਲ ਤੁਰੰਤ ਐਮਰਜੈਂਸੀ ਮੈਡੀਕਲ ਪ੍ਰਤੀਕਿਰਿਆਵਾਂ ਜ਼ਰੂਰੀ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ,''ਇਸ ਤਰ੍ਹਾਂ ਦੇ ਕਦਮ ਨਾਲ ਕੋਈ ਨੁਕਸਾਨ ਨਹੀਂ ਹੈ, ਅਸਲ 'ਚ ਇਸ ਨਾਲ ਅਣਗਿਣਤ ਲੋਕਾਂ ਦੀ ਜਾਨ ਬਚ ਸਕਦੀ ਹੈ।'' ਮਾਨਕਰ ਨੇ ਪ੍ਰਧਾਨ ਮੰਤਰੀ ਅਤੇ ਸਿਹਤ ਵਿਭਾਗ ਨੂੰ ਆਪਣੀ ਬੇਨਤੀ ਦੋਹਰਾਈ ਅਤੇ ਉਨ੍ਹਾਂ ਨੂੰ ਜਨ ਸੁਰੱਖਿਆ ਦੇ ਹਿੱਤ 'ਚ ਇਸ ਪ੍ਰਸਤਾਵ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ,''ਅੱਜ ਜ਼ਿਆਦਾਤਰ ਸੇਵਾਵਾਂ ਲਈ ਆਧਾਰ ਜ਼ਰੂਰੀ ਹੈ। ਇਸ 'ਚ ਬਲੱਡ ਗਰੁੱਪ ਦੀ ਜਾਣਕਾਰੀ ਜੋੜਣ ਨਾਲ ਡਾਕਟਰਾਂ, ਹਸਪਤਾਲਾਂ ਅਤੇ ਨਾਗਰਿਕਾਂ ਨੂੰ ਜੀਵਨ-ਸੰਕਟ ਦੀ ਸਥਿਤੀ 'ਚ ਮਦਦ ਮਿਲੇਗੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS