ਹਨੋਈ (ਵਾਰਤਾ)- ਉੱਤਰੀ ਵੀਅਤਨਾਮ ਦੇ ਹਾ ਲੋਂਗ ਖਾੜੀ ਵਿੱਚ ਇੱਕ ਯਾਤਰੀ ਜਹਾਜ਼ ਡੁੱਬਣ ਨਾਲ 37 ਲੋਕਾਂ ਦੀ ਮੌਤ ਹੋ ਗਈ। ਵੀਅਤਨਾਮ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਅੱਜ ਸਵੇਰੇ ਜਹਾਜ਼ ਦੇ ਮਲਬੇ ਨੂੰ ਜਾਂਚ ਲਈ ਕੰਢੇ 'ਤੇ ਲਿਆਂਦਾ ਗਿਆ। ਹਾਦਸੇ ਦੇ ਸਮੇਂ ਜਹਾਜ਼ ਵਿੱਚ 48 ਵੀਅਤਨਾਮੀ ਸੈਲਾਨੀ ਸਵਾਰ ਸਨ। ਦਸ ਸੈਲਾਨੀਆਂ ਨੂੰ ਬਚਾ ਲਿਆ ਗਿਆ। ਸਰਕਾਰੀ ਮੀਡੀਆ ਅਨੁਸਾਰ ਜਹਾਜ਼ ਵਿੱਚ ਚਾਲਕ ਦਲ ਦੇ ਪੰਜ ਮੈਂਬਰ ਵੀ ਸਵਾਰ ਸਨ। ਵੀਅਤਨਾਮ ਦੇ ਉਪ ਪ੍ਰਧਾਨ ਮੰਤਰੀ ਟ੍ਰਾਨ ਹੋਂਗ ਹਾ ਦੇ ਨਿਰਦੇਸ਼ਾਂ 'ਤੇ ਕਵਾਂਗ ਨਿਨਹ ਪ੍ਰਾਂਤ ਦੇ ਅਧਿਕਾਰੀਆਂ ਨੇ ਬਚਾਅ ਕਾਰਜ ਵਿੱਚ ਸਹਾਇਤਾ ਲਈ ਚਾਰ ਵੱਡੇ ਜਹਾਜ਼ ਅਤੇ ਮੁੱਖ ਬਚਾਅ ਬਲ ਤਾਇਨਾਤ ਕੀਤੇ। ਸਥਾਨਕ ਮੀਡੀਆ VnExpress ਦੀ ਰਿਪੋਰਟ ਅਨੁਸਾਰ ਬਚਾਅ ਟੀਮਾਂ ਹੁਣ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ ਕਿਉਂਕਿ ਟਾਈਫੂਨ ਵਿਫਾ ਖੇਤਰ ਵੱਲ ਵਧ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸਰਕਾਰ ਦੀ ਵੱਡੀ ਕਾਰਵਾਈ, 700 ਪ੍ਰਵਾਸੀ ਕੀਤੇ ਡਿਪੋਰਟ

VnExpress ਅਖਬਾਰ ਅਨੁਸਾਰ ਬਚਾਅ ਕਰਮਚਾਰੀਆਂ ਨੇ ਦਰਜਨਾਂ ਲੋਕਾਂ ਨੂੰ ਬਚਾਇਆ ਅਤੇ ਉਸ ਜਗ੍ਹਾ ਤੋਂ ਲਾਸ਼ਾਂ ਬਰਾਮਦ ਕੀਤੀਆਂ ਜਿੱਥੇ ਕਿਸ਼ਤੀ ਪਲਟੀ ਸੀ। ਅਖਬਾਰ ਅਨੁਸਾਰ ਤੇਜ਼ ਹਵਾਵਾਂ ਕਾਰਨ ਕਿਸ਼ਤੀ ਪਲਟ ਗਈ। ਬਚਾਏ ਗਏ ਲੋਕਾਂ ਵਿੱਚ ਇੱਕ 14 ਸਾਲਾ ਲੜਕਾ ਵੀ ਸ਼ਾਮਲ ਸੀ ਜਿਸਨੂੰ ਡੁੱਬੀ ਕਿਸ਼ਤੀ ਵਿੱਚ ਫਸਣ ਤੋਂ ਚਾਰ ਘੰਟੇ ਬਾਅਦ ਬਚਾਇਆ ਗਿਆ। ਅਖਬਾਰ ਦੀ ਰਿਪੋਰਟ ਅਨੁਸਾਰ ਜ਼ਿਆਦਾਤਰ ਯਾਤਰੀ ਦੇਸ਼ ਦੀ ਰਾਜਧਾਨੀ ਹਨੋਈ ਦੇ ਸੈਲਾਨੀ ਸਨ, ਜਿਨ੍ਹਾਂ ਵਿੱਚ ਲਗਭਗ 20 ਬੱਚੇ ਵੀ ਸ਼ਾਮਲ ਸਨ। ਵੀਅਤਨਾਮੀ ਪ੍ਰਧਾਨ ਮੰਤਰੀ ਫਾਮ ਮਿਨਹ ਚਿਨਹ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਰੱਖਿਆ ਅਤੇ ਜਨਤਕ ਸੁਰੱਖਿਆ ਬਲਾਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਅਤੇ ਕਿਸੇ ਵੀ ਉਲੰਘਣਾ ਵਿਰੁੱਧ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com