ਚੰਡੀਗੜ੍ਹ : ਕਈ ਸਾਲਾਂ ਪੁਰਾਣੀ ਚੰਡੀਗੜ੍ਹ ਦੇ ਸੈਕਟਰ-53/54 'ਚ ਸਭ ਤੋਂ ਵੱਡੀ ਫਰਨੀਚਰ ਮਾਰਕਿਟ 'ਤੇ ਅੱਜ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲ ਗਿਆ। ਪ੍ਰਸ਼ਾਸਨ ਨੇ ਮਾਰਕਿਟ 'ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਸਵੇਰ ਤੋਂ ਹੀ ਸ਼ੁਰੂ ਕਰ ਦਿੱਤੀ। ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣਾ ਸਮਾਨ ਤੱਕ ਵੀ ਦੁਕਾਨਾਂ ਅੰਦਰੋਂ ਨਹੀਂ ਕੱਢਿਆ ਸੀ। ਉਨ੍ਹਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਆਪਣਾ ਸਮਾਨ ਕੱਢ ਲੈਣ। ਫਿਲਹਾਲ ਮੋਹਾਲੀ ਜਾਣ ਵਾਲੀ ਸੜਕ ਨੂੰ ਦੋਹਾਂ ਪਾਸਿਓਂ ਬੰਦ ਕੀਤਾ ਗਿਆ ਹੈ।
ਫਰਨੀਚਰ ਮਾਰਕਿਟ ਦੀਆਂ ਦੁਕਾਨਾਂ 'ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਪੁਲਸ ਜਵਾਨਾਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਤਾਇਨਾਤ ਕੀਤਾ ਗਿਆ। ਫਰਨੀਚਰ ਮਾਰਕਿਟ 'ਚ ਕਰੀਬ 116 ਛੋਟੀਆਂ-ਵੱਡੀਆਂ ਦੁਕਾਨਾਂ ਸਨ, ਜਿਨ੍ਹਾਂ 'ਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ ਢਾਹ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਮਾਰਕਿਟ ਨੂੰ ਹਟਾਉਣ ਲਈ ਹੁਕਮ ਜਾਰੀ ਕੀਤੇ ਸਨ।
ਅਜਿਹੇ 'ਚ ਜ਼ਿਆਦਾਤਰ ਦੁਕਾਨਦਾਰਾਂ ਨੇ ਪਹਿਲਾਂ ਹੀ ਆਪਣਾ ਸਮਾਨ ਕੱਢ ਲਿਆ ਸੀ। ਇਸ ਮੌਕੇ ਕਈ ਦੁਕਾਨਦਾਰ ਭਾਵੁਕ ਹੁੰਦੇ ਹੋਏ ਦਿਖਾਈ ਦਿੱਤੇ ਅਤੇ ਉਹ ਢਹਿ-ਢੇਰੀ ਹੋ ਰਹੀਆਂ ਆਪਣੀਆਂ ਦੁਕਾਨਾਂ ਦੀ ਮੋਬਾਇਲਾਂ 'ਚ ਵੀਡੀਓ ਬਣਾ ਰਹੇ ਸਨ। ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਬਦਲਵੀਂ ਥਾਂ ਦੇਣ ਦੀ ਮੰਗ ਕੀਤੀ ਸੀ ਪਰ ਇਸਮੰਗ ਨੂੰ ਅਸਟੇਟ ਅਫ਼ਸਰ ਨੇ ਖਾਰਜ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com