ਨੈਸ਼ਨਲ ਡੈਸਕ- ਜਿਵੇਂ ਹੀ ਗਰਮੀਆਂ ਆਉਂਦੀਆਂ ਹਨ ਘਰ, ਦਫ਼ਤਰ ਜਾਂ ਕਾਰਾਂ 'ਚ ਏਸੀ ਚਲਣਾ ਆਮ ਗੱਲ ਬਣ ਜਾਂਦੀ ਹੈ ਪਰ ਕਈ ਵਾਰੀ ਠੰਡਕ ਦੀ ਲਾਲਸਾ 'ਚ ਲੋਕ ਏਸੀ ਦਾ ਤਾਪਮਾਨ ਬਹੁਤ ਘੱਟ ਕਰ ਦਿੰਦੇ ਹਨ, ਜੋ ਹੌਲੀ-ਹੌਲੀ ਸਿਹਤ 'ਤੇ ਬੁਰਾ ਅਸਰ ਪਾ ਸਕਦਾ ਹੈ। ਸਿਰ ਦਰਦ, ਜ਼ੁਕਾਮ, ਚਮੜੀ ਦਾ ਸੁੱਕਾਪਨ ਜਾਂ ਇੱਥੋਂ ਤੱਕ ਕਿ ਸਾਹ ਲੈਣ 'ਚ ਪਰੇਸ਼ਾਨੀ ਵੀ-ਇਹ ਸਾਰੀਆਂ ਸਮੱਸਿਆਵਾਂ ਲੋੜ ਤੋਂ ਵੱਧ ਠੰਡੇ ਏਸੀ ਨਾਲ ਹੋ ਸਕਦੀਆਂ ਹਨ।
ਕੀ ਹੋਣਾ ਚਾਹੀਦਾ ਹੈ ਏਸੀ ਦਾ ਠੀਕ ਤਾਪਮਾਨ?
ਮਾਹਰਾਂ ਦੇ ਅਨੁਸਾਰ ਏਸੀ ਦਾ ਆਦਰਸ਼ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਹ ਨਾ ਸਿਰਫ਼ ਸਰੀਰ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ, ਸਗੋਂ ਇਹ ਬਿਜਲੀ ਦੀ ਬਚਤ ਅਤੇ ਵਾਤਾਵਰਣ ਦੇ ਅਨੁਕੂਲ ਵੀ ਹੁੰਦਾ ਹੈ। ਬਹੁਤ ਠੰਡਾ ਤਾਪਮਾਨ ਸਰੀਰ ਦੇ ਕੁਦਰਤੀ ਥਰਮਲ ਬੈਲੇਂਸ ਨੂੰ ਵਿਗਾੜ ਸਕਦਾ ਹੈ, ਜਿਸ ਨਾਲ ਤੁਸੀਂ ਬੀਮਾਰ ਪੈ ਸਕਦੇ ਹੈ।
ਬਹੁਤ ਠੰਡੀ ਏਸੀ ਹਵਾ ਦੇ ਨੁਕਸਾਨ
ਸਰਦੀ-ਖੰਘ ਤੇ ਗਲੇ ਦੀ ਖਰਾਸ਼: ਠੰਡੀ ਹਵਾ ਸਿੱਧਾ ਸਾਹ ਪ੍ਰਣਾਲੀ 'ਤੇ ਅਸਰ ਕਰਦੀ ਹੈ। ਜਿਸ ਨਾਲ ਸਰਦੀ, ਖੰਘ ਅਤੇ ਐਲਰਜੀ ਹੋ ਸਕਦੀ ਹੈ।
ਚਮੜੀ ਦੀ ਨਮੀ ਖ਼ਤਮ ਹੋਣਾ: ਲੰਬੇ ਸਮੇਂ ਏਸੀ 'ਚ ਰਹਿਣ ਨਾਲ ਸਕਿਨ ਡਰਾਇਨੈੱਸ, ਖੁਜਲੀ ਜਾਂ ਰੈਸ਼ ਹੋ ਸਕਦੇ ਹਨ।
ਸਿਰ ਦਰਦ ਤੇ ਅੱਖਾਂ 'ਚ ਜਲਣ: ਡੀਹਾਈਡਰੇਸ਼ਨ ਅਤੇ ਠੰਡੀ ਹਵਾ ਕਾਰਨ ਇਹ ਲੱਛਣ ਆਮ ਹੋ ਜਾਂਦੇ ਹਨ।
ਜੋੜਾਂ ਦੀਆਂ ਸਮੱਸਿਆਵਾਂ: ਜ਼ਿਆਦਾ ਠੰਡੇ ਕਮਰੇ 'ਚ ਰਹਿਣ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਅਕੜਨ ਜਾਂ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਏਸੀ ਦੀ ਸੁਰੱਖਿਅਤ ਵਰਤੋਂ ਲਈ ਸੁਝਾਅ
- ਤਾਪਮਾਨ ਹਮੇਸ਼ਾ 24 ਤੋਂ 26 ਡਿਗਰੀ ਦੇ ਵਿਚਕਾਰ ਰੱਖੋ
- ਹਰ 2 ਘੰਟਿਆਂ 'ਚ ਖਿੜਕੀਆਂ ਖੋਲ੍ਹ ਕੇ ਤਾਜ਼ੀ ਹਵਾ ਆਉਣ ਦਿਓ
- ਸੌਂਦੇ ਸਮੇਂ ਸਿੱਧੀ ਹਵਾ ਤੋਂ ਬਚੋ
- ਏਸੀ ਦੀ ਰੈਗੂਲਰ ਸਰਵਿਸਿੰਗ ਕਰਵਾਓ
- ਨਮੀ ਬਰਕਰਾਰ ਰੱਖਣ ਲਈ ਹਿਊਮਿਡੀਫਾਇਰ ਜਾਂ ਪਾਣੀ ਵਾਲੀ ਬਾਟੀ ਰੱਖੋ
ਰਾਹਤ ਅਤੇ ਸਿਹਤ ਵਿਚ ਸੰਤੁਲਨ ਜ਼ਰੂਰੀ
ਹਾਲਾਂਕਿ ਗਰਮੀ ਤੋਂ ਰਾਹਤ ਜ਼ਰੂਰੀ ਹੈ ਪਰ ਇਹ ਸਿਹਤ ਦੀ ਕੀਮਤ 'ਤੇ ਨਾ ਹੋਵੇ। ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਐਲਰਜੀ ਵਾਲੇ ਲੋਕਾਂ ਨੂੰ ਏਸੀ ਦੀ ਹਵਾ ਤੋਂ ਹੋਰ ਵੀ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਸਮਝਦਾਰੀ ਇੱਥੇ ਹੀ ਹੈ ਕਿ ਆਰਾਮਦਾਇਕ ਠੰਡ ਅਤੇ ਸਿਹਤ ਦੇ ਸੁਰੱਖਿਆ ਬੀਚ ਸੰਤੁਲਨ ਬਣਾਈ ਰੱਖਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com