ਭਾਰਤੀਆਂ ਲਈ ਵਿਦੇਸ਼ਾਂ 'ਚ ਵਸਣਾ ਹੋਇਆ ਸੌਖਾ, ਮਿਲ ਰਿਹੈ ਖ਼ਾਸ ਆਫ਼ਰ

ਭਾਰਤੀਆਂ ਲਈ ਵਿਦੇਸ਼ਾਂ 'ਚ ਵਸਣਾ ਹੋਇਆ ਸੌਖਾ, ਮਿਲ ਰਿਹੈ ਖ਼ਾਸ ਆਫ਼ਰ

ਨਵੀਂ ਦਿੱਲੀ- ਜੇਕਰ ਤੁਸੀਂ 5 ਤੋਂ 10 ਲੱਖ ਰੁਪਏ ਮਹੀਨਾ ਕਮਾਉਂਦੇ ਹੋ ਤਾਂ, ਕਿਸੇ ਸਟਾਰਟਅੱਪ ਜਾਂ ਹੋਟਲ 'ਚ ਕੁਝ ਹਜ਼ਾਰ ਡਾਲਰ ਦਾ ਨਿਵੇਸ਼ ਕਰ ਸਕਦੇ ਹੋ ਜਾਂ ਸਿਰਫ਼ ਇਕ ਅਪਾਰਟਮੈਂਟ ਖਰੀਦ ਸਕਦੇ ਹੋ, ਤਾਂ ਇਕ ਗਲੋਬਲ ਇਮੀਗ੍ਰੇਸ਼ਨ ਸਲਾਹਕਾਰ ਤੁਹਾਨੂੰ ਕਈ ਦੇਸ਼ਾਂ 'ਚ ਸੈੱਟਲ ਕਰਨ ਦਾ ਵਾਅਦਾ ਕਰ ਸਕਦਾ ਹੈ। ਦੋਵਾਂ 'ਚ ਵਿਕਲਪ ਫਰਾਂਸ ਅਤੇ ਇਟਲੀ ਤੋਂ ਲੈ ਕੇ ਮਿਸਰ ਅਤੇ ਗ੍ਰੇਨੇਡਾ ਤੱਕ ਹਨ। ਗਲੋਬਲ ਇਮੀਗ੍ਰੇਸ਼ਨ ਕੰਪਨੀ ਗੈਰੇਂਟ.ਇਨ ਦੇ ਸੰਸਥਾਪਕ ਐਂਡਰਿਊ ਬੋਇਕੋ ਨੇ ਕਿਹਾ,''ਵਿਕਲਪ ਸਪੱਸ਼ਟ ਹੈ। ਉਦਾਹਰਣ ਲਈ, ਤੁਸੀਂ ਗੁਰੂਗ੍ਰਾਮ 'ਚ ਇਕ ਅਪਾਰਟਮੈਂਟ ਖਰੀਦ ਸਕਦੇ ਹੋ ਪਰ ਇਸ ਨਾਲ ਤੁਹਾਨੂੰ ਇਟਲੀ 'ਚ ਰਹਿਣ ਦੀ ਸਹੂਲਤ ਨਹੀਂ ਮਿਲੇਗੀ ਪਰ ਜੇਕਰ ਤੁਸੀਂ ਇਟਲੀ 'ਚ ਓਨੀ ਹੀ ਕੀਮਤ ਦਾ ਅਪਾਰਟਮੈਂਟ ਖਰੀਦਦੇ ਹੋ ਤਾਂ ਤੁਸੀਂ ਉੱਥੇ ਜਾਂ ਯੂਰਪ 'ਚ ਕਿਤੇ ਵੀ ਰਹਿ ਸਕਦੇ ਹੋ, ਨਾਲ ਹੀ ਕੀ ਹੋਰ ਦੇਸ਼ਾਂ ਤੱਕ ਆਸਾਨੀ ਨਾਲ ਪਹੁੰਚ ਵੀ ਸਕੋਗੇ।''

ਅਮੀਰ ਭਾਰਤੀਆਂ 'ਚ ਵਿਦੇਸ਼ 'ਚ ਵਸਣ ਦੀ ਭਾਰੀ ਦਿਲਚਸਪੀ ਨੂੰ ਦੇਖਦੇ ਹੋਏ, ਦੁਬਈ ਸਥਿਤ ਕੰਪਨੀ ਨੇ ਨਵੀਂ ਦਿੱਲੀ 'ਚ ਇਕ ਖੋਲ੍ਹਿਆ ਹੈ ਅਤੇ ਜਲਦ ਹੀ ਮੁੰਬਈ 'ਚ ਇਕ ਦਫ਼ਤਰ ਅਤੇ ਫਿਰ ਦੇਸ਼ ਦੇ ਮੱਧ ਅਤੇ ਦੱਖਣੀ ਹਿੱਸਿਆਂ 'ਚ ਕੁਝ ਦਫ਼ਤਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਬੋਇਕੋ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੂੰ ਭਾਰਤ ਤੋਂ ਸਿਰਫ਼ 3 ਮਹੀਨਿਆਂ 'ਚ 4 ਹਜ਼ਾਰ ਤੋਂ ਵੱਧ 'ਬੇਨਤੀਆਂ' ਪ੍ਰਾਪਤ ਹੋਈਆਂ ਹਨ ਅਤੇ ਭਾਰਤੀਆਂ ਲਈ ਸਭ ਤੋਂ ਮਨਪਸੰਦ ਦੇਸ਼ਾਂ 'ਚ ਫਰਾਂਸ, ਇਟਲੀ, ਮਿਸਰ ਅਤੇ ਗ੍ਰੇਨੇਡਾ ਸ਼ਾਮਲ ਹੈ। ਬੋਇਕੋ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਮਾਮਲੇ 'ਚ ਵੀ ਭਾਰਤੀ ਨਿਵੇਸ਼ਕਾਂ ਵਾਂਗ ਹੁੰਦੇ ਹਨ।

ਉਨ੍ਹਾਂ ਕਿਹਾ,''ਭਾਰਤੀ ਬਹੁਤ ਵਿਹਾਰਕ ਹੁੰਦੇ ਹਨ। ਉਹ ਬਿਨਾਂ ਕਿਸੇ ਫਾਇਦੇ ਦੇ ਚੰਦਾ ਨਹੀਂ ਦੇਣਾ ਚਾਹੁੰਦੇ (ਕੁਝ ਦੇਸ਼ਾਂ ਵਲੋਂ ਨਾਗਰਿਕਤਾ ਜਾਂ ਰਿਹਾਇਸ਼ ਲਈ ਮੰਗਿਆ ਜਾਣ ਵਾਲਾ ਚੰਦਾ) ਕਿਉਂਕਿ ਉਹ ਆਪਣਾ ਪੈਸਾ ਵਾਪਸ ਚਾਹੁੰਦੇ ਹਨ। ਉਹ ਆਪਣੇ ਨਿਵੇਸ਼ 'ਤੇ ਰਿਟਰਨ ਵੀ ਚਾਹੁੰਦੇ ਹਨ।'' ਉਨ੍ਹਾਂ ਅੱਗੇ ਕਿਹਾ ਕਿ ਇੱਥੇ ਵਿੱਤੀ ਆਜਾਦੀ ਅਤੇ ਨਿਵੇਸ਼ ਵਰਗੇ ਪ੍ਰੋਗਰਾਮ ਵਿਦੇਸ਼ਾਂ 'ਚ ਵਸਣ ਦੇ ਇਛੁੱਕ ਭਾਰਤੀਆਂ ਨੂੰ ਪਸੰਦ ਆ ਰਹੇ ਹਨ। ਵਿੱਤੀ ਆਜ਼ਾਦੀ ਪ੍ਰੋਗਰਾਮ ਦੇ ਅਧੀਨ ਕਿਸੇ ਵਿਅਕਤੀ ਨੂੰ ਕਿਸੇ ਦੇਸ਼ 'ਚ ਰਿਹਾਇਸ਼ ਪ੍ਰਾਪਤ ਕਰਨ ਲਈ ਇਕ ਯਕੀਨੀ ਸੀਮਾ ਤੋਂ ਉੱਪਰ ਸਥਿਰ ਆਮਦਨੀ ਪ੍ਰਵਾਹ ਦਿਖਾਉਣਾ ਹੁੰਦਾ ਹੈ ਅਤੇ ਕੁਝ ਸਾਲਾਂ ਬਾਅਦ, ਯੋਗ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਇਹ ਨਾਗਰਿਕਤਾ 'ਚ ਬਦਲ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS