ਚੀਤੇ ਦੀ ਦਹਿਸ਼ਤ! ਇਸ ਜ਼ਿਲ੍ਹੇ 'ਚ ਮੱਝ ਦੇ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ

ਚੀਤੇ ਦੀ ਦਹਿਸ਼ਤ! ਇਸ ਜ਼ਿਲ੍ਹੇ 'ਚ ਮੱਝ ਦੇ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ

ਹੁਸ਼ਿਆਰਪੁਰ (ਅਮਰੀਕ) : ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਸ਼ਾਮ 84 ਦੇ ਕੰਡੀ ਖੇਤਰ ਵਿੱਚ ਜ਼ਿਆਦਾਤਰ ਏਰੀਆ ਜੰਗਲੀ ਹੋਣ ਕਾਰਨ ਇਲਾਕੇ ਦੇ 'ਚ ਜੰਗਲੀ ਜਾਨਵਰਾਂ ਦਾ ਡਰ ਬਣਿਆ ਰਹਿੰਦਾ ਹੈ। ਉਸੇ ਤਰ੍ਹਾਂ ਹੀ ਅੱਜ ਸਵੇਰੇ ਪਿੰਡ ਢੰਡੋ ਦੇ ਲੋਕਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਸ਼ੂਆਂ ਵਾਲੇ ਬਾੜੇ ਦੇ 'ਚ ਇੱਕ ਮੱਝ ਦੇ ਬੱਚੇ ਨੂੰ ਜ਼ਖਮੀ ਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 

ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਤੇਂਦੂਆ ਆ ਗਿਆ ਸੀ ਜਿਸ ਨੂੰ ਮਹਿਕਮੇ ਦੀ ਮਦਦ ਦੇ ਨਾਲ ਰੈਸਕਿਊ ਕਰਕੇ ਫੜਿਆ ਗਿਆ। ਉਨ੍ਹਾਂ ਕਿਹਾ ਕਿ ਆਏ ਦਿਨ ਹੀ ਉਨ੍ਹਾਂ ਦੇ ਇਲਾਕੇ ਦੇ ਵਿੱਚ ਤੇਂਦੂਆ ਘੁੰਮਦਾ ਰਹਿੰਦਾ ਹੈ ਕਿਉਂਕਿ ਜੰਗਲਾਂ ਦੇ ਵਿੱਚ ਕਟਾਈ ਕਾਰਨ ਬਹੁਤ ਸਾਰੇ ਜਾਨਵਰ ਜੰਗਲਾਂ ਤੋਂ ਰਿਹਾਇਸ਼ੀ ਇਲਾਕੇ ਵੱਲ ਨੂੰ ਆ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਖਤਰਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਤੇਂਦੂਏ ਦੇ ਅੱਗੇ ਕੋਈ ਇਨਸਾਨ ਵੀ ਆ ਜਾਵੇ ਤਾਂ ਉਹ ਇਨਸਾਨ 'ਤੇ ਵੀ ਹਮਲਾ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਸਕਦਾ ਹੈ। ਉਨ੍ਹਾਂ ਨੇ ਮਹਿਕਮੇ ਤੋਂ ਅਪੀਲ ਕੀਤੀ ਹੈ ਕਿ ਉਹ ਇਸ ਤੇਂਦੂਏ ਨੂੰ ਵੀ ਰੈਸਕਿਊ ਕਰਕੇ ਫੜਨ ਤਾਂ ਜੋ ਕਿਸੇ ਦਾ ਵੀ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS