UP ਦੇ ਗੈਂਗਸਟਰ ਨੇ ਜਲੰਧਰ 'ਚ ਲੁੱਟੇ 25 ਲੱਖ ਰੁਪਏ ਦੇ ਗਹਿਣੇ, ਹੋਏ ਵੱਡੇ ਖ਼ੁਲਾਸੇ

UP ਦੇ ਗੈਂਗਸਟਰ ਨੇ ਜਲੰਧਰ 'ਚ ਲੁੱਟੇ 25 ਲੱਖ ਰੁਪਏ ਦੇ ਗਹਿਣੇ, ਹੋਏ ਵੱਡੇ ਖ਼ੁਲਾਸੇ

ਜਲੰਧਰ-ਦੋਸ਼ੀ ਵਿਸ਼ਾਲ ਮਿਸ਼ਰਾ ਪੁੱਤਰ ਕਾਂਸ਼ੀ ਨਾਥ, ਵਾਸੀ ਪਿੰਡ ਡੋਗਲਪੁਰ, ਥਾਣਾ ਜਲਾਲਪੁਰੀ, ਜ਼ਿਲ੍ਹਾ ਜੌਨਪੁਰ ਯੂ. ਪੀ., ਜੋਕਿ ਮੌਜੂਦਾ ਸਮੇਂ ਸ਼ਾਦੀਪੁਰ ਕਾਲੋਨੀ ਦਿੱਲੀ ਦਾ ਰਹਿਣ ਵਾਲਾ ਹੈ, ਨੂੰ ਬੱਸ ਅੱਡਾ ਚੌਕੀ ਦੀ ਪੁਲਸ ਨੇ 25 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ 3 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ।

ਬੱਸ ਅੱਡਾ ਪੁਲਸ ਸਟੇਸ਼ਨ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਸ਼ਾਲ ਮਿਸ਼ਰਾ ਅਤੇ ਉਸ ਦੇ ਫਰਾਰ ਸਾਥੀ ਸਚਿਨ ਸੋਨੀ ਨੇ 8 ਜੁਲਾਈ ਨੂੰ ਬੱਸ ਸਟੈਂਡ ਨੇੜੇ ਸਥਿਤ ਹੋਟਲ ਰੈਜ਼ੀਡੈਂਸੀ ਤੋਂ ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਕਾਨ ਨੰਬਰ 60 ਗਾਰਡਨ ਅਸਟੇਟ ਵੇਰਕਾ ਪਲਾਂਟ ਬਾਈਪਾਸ ਅੰਮ੍ਰਿਤਸਰ ਦੇ 25 ਲੱਖ ਰੁਪਏ ਦੇ 320 ਗ੍ਰਾਮ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ, ਜਿਸ ਤੋਂ ਬਾਅਦ ਪੁਲਸ ਨੇ ਵਿਸ਼ਾਲ ਮਿਸ਼ਰਾ ਅਤੇ ਉਸਦੇ ਸਾਥੀ ਸਚਿਨ ਸੋਨੀ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਵਿੱਚ ਧਾਰਾ 316(2), 318(4), 61(2), 305 ਬੀ. ਐੱਨ. ਐੱਸ. ਤਹਿਤ ਐੱਫ਼. ਆਈ. ਆਰ. ਨੰਬਰ 130 ਦਰਜ ਕੀਤੀ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS