ਸੈਲਾਨੀ ਕਿਸ਼ਤੀ ਹਾਦਸਾ ਅਪਡੇਟ : 39 ਲਾਸ਼ਾਂ ਬਰਾਮਦ

ਸੈਲਾਨੀ ਕਿਸ਼ਤੀ ਹਾਦਸਾ ਅਪਡੇਟ : 39 ਲਾਸ਼ਾਂ ਬਰਾਮਦ

ਹਨੋਈ (ਯੂ.ਐਨ.ਆਈ.)- ਵੀਅਤਨਾਮ ਵਿਖੇ ਉੱਤਰੀ ਕਵਾਂਗ ਨਿਨਹ ਪ੍ਰਾਂਤ ਵਿੱਚ ਹਾਲ ਹੀ ਵਿੱਚ ਵਾਪਰੇ ਇੱਕ ਸੈਲਾਨੀ ਕਿਸ਼ਤੀ ਹਾਦਸੇ ਦੇ ਸਾਰੇ 39 ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਵੀਅਤਨਾਮ ਨਿਊਜ਼ ਏਜੰਸੀ (ਵੀ.ਐਨ.ਏ.) ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵੀਅਤਨਾਮੀ ਅਧਿਕਾਰੀਆਂ ਨੇ ਵੀ ਪੀੜਤਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਭਾਰਤੀ ਨੌਜਵਾਨ 'ਤੇ ਜਾਨਲੇਵਾ ਹਮਲਾ, ਹੱਥ ਦੇ ਆਰ-ਪਾਰ ਹੋਇਆ ਚਾਕੂ 

ਇਹ ਘਟਨਾ 19 ਜੁਲਾਈ ਦੀ ਦੁਪਹਿਰ ਨੂੰ ਵਾਪਰੀ, ਜਦੋਂ ਕਿਸ਼ਤੀ ਤੂਫ਼ਾਨ ਕਾਰਨ ਪਲਟ ਗਈ, ਜਿਸ ਵਿੱਚ 46 ਯਾਤਰੀ ਅਤੇ ਚਾਲਕ ਦਲ ਦੇ 3 ਮੈਂਬਰ ਸਵਾਰ ਸਨ। ਵੀ.ਐਨ.ਏ. ਰਿਪੋਰਟ ਅਨੁਸਾਰ ਹਫ਼ਤੇ ਭਰ ਚੱਲੇ ਖੋਜ ਅਤੇ ਬਚਾਅ ਕਾਰਜ ਦੌਰਾਨ 28 ਖੋਜ ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਨੇ 10 ਲੋਕਾਂ ਨੂੰ ਬਚਾਇਆ ਅਤੇ 39 ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਧਿਕਾਰੀ ਘਟਨਾ ਦੇ ਕਾਰਨਾਂ ਦੀ ਜਾਂਚ ਜਾਰੀ ਰੱਖ ਰਹੇ ਹਨ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS