ਹੈਂ...! 2 ਸਾਲ ਦੇ ਮੁੰਡੇ ਨੇ ਦੰਦੀ ਵੱਢ ਮਾਰ'ਤਾ ਕੋਬਰਾ 'ਸੱਪ'

ਹੈਂ...! 2 ਸਾਲ ਦੇ ਮੁੰਡੇ ਨੇ ਦੰਦੀ ਵੱਢ ਮਾਰ'ਤਾ ਕੋਬਰਾ 'ਸੱਪ'

ਨੈਸ਼ਨਲ ਡੈਸਕ- ਬਾਰਿਸ਼ ਦੇ ਦਿਨਾਂ 'ਚ ਸੱਪਾਂ ਦਾ ਦਿਖਣਾ ਆਮ ਗੱਲ ਹੈ। ਇਸੇ ਦੌਰਾਨ ਬਿਹਾਰ ਸੂਬੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 2 ਸਾਲਾ ਮਾਸੂਮ ਬੱਚੇ ਨੇ ਦੰਦੀ ਵੱਢ ਕੇ ਸੱਪ ਨੂੰ ਹੀ ਮਾਰ ਸੁੱਟਿਆ। ਦੱਸਿਆ ਜਾ ਰਿਹਾ ਹੈ ਕਿ ਇਕ ਜ਼ਹਿਰੀਲੇ ਕੋਬਰਾ ਸੱਪ ਨੇ ਉਕਤ ਬੱਚੇ ਦੀ ਬਾਂਹ ਨੂੰ ਲਪੇਟਾ ਮਾਰ ਲਿਆ, ਜਿਸ ਮਗਰੋਂ ਬੱਚੇ ਨੇ ਉਸ ਨੂੰ ਦੰਦੀਆਂ ਨਾਲ ਵੱਢ-ਵੱਢ ਕੇ ਮਾਰ ਸੁੱਟਿਆ।

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਮਝੌਲੀਆ ਬਲੌਕ 'ਚ ਪੈਂਦੇ ਪਿੰਡ ਬੈਂਕਾਟਵਾ ਦਾ ਹੈ, ਜਿੱਥੇ 2 ਸਾਲ ਦਾ ਬੱਚਾ ਗੋਵਿੰਦ ਕੁਮਾਰ ਘਰ ਦੇ ਬਾਹਰ ਖੇਡ ਰਿਹਾ ਸੀ। ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਬੱਚੇ ਨੇ ਸੱਪ ਨੂੰ ਦੇਖ ਕੇ ਉਸ ਵੱਲ ਇਕ ਪੱਥਰ ਮਾਰ ਦਿੱਤਾ, ਜਿਸ ਮਗਰੋਂ ਸੱਪ ਤੁਰੰਤ ਉਸ ਵੱਲ ਵਧਿਆ ਤੇ ਆ ਕੇ ਉਸ ਦੀ ਬਾਂਹ ਨੂੰ ਕੱਸ ਕੇ ਲਪੇਟਾ ਮਾਰ ਲਿਆ। ਸੱਪ ਤੋਂ ਡਰਨ ਦੀ ਬਜਾਏ ਬੱਚੇ ਨੇ ਜ਼ੋਰ ਨਾਲ ਆਪਣੇ ਦੰਦਾਂ ਨਾਲ ਸੱਪ ਨੂੰ ਦੰਦੀਆਂ ਵੱਢੀਆਂ, ਜਿਸ ਕਾਰਨ ਸੱਪ ਮੌਕੇ 'ਤੇ ਹੀ ਮਰ ਗਿਆ।

ਹਾਲਾਂਕਿ ਸੱਪ ਨੂੰ ਮੂੰਹ ਨਾਲ ਕੱਟਣ ਕਾਰਨ ਬੱਚਾ ਬੇਹੋਸ਼ ਹੋ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬੇਤੀਆ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਦੇਖ ਕੇ ਖ਼ੁਦ ਡਾਕਟਰ ਵੀ ਹੈਰਾਨ ਹਨ। ਹਸਪਤਾਲ 'ਚ ਗੋਵਿੰਦ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਮੁਢਲੀ ਸਹਾਇਤਾ ਮਗਰੋਂ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਰ ਇਸ ਮਾਮਲੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤੇ ਮਾਮਲੇ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS