ਪੰਜਾਬ 'ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ

ਪੰਜਾਬ 'ਚ ਵੱਡਾ ਘਪਲਾ:  340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ

ਅੰਮ੍ਰਿਤਸਰ (ਨੀਰਜ)- ਅੰਮ੍ਰਿਤਸਰ ਡਿਵੈੱਲਪਮੈਂਟ ਅਥਾਰਟੀ ਪੁੱਡਾ ਦੇ ਸਾਬਕਾ ਐਡੀਸ਼ਨਲ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਵੱਲੋਂ 340 ਜਾਅਲੀ ਐੱਨ. ਓ. ਸੀਜ਼ ਫੜੇ ਜਾਣ ਦੇ ਮਾਮਲੇ ਵਿਚ ਇਕ ਵਿਭਾਗ ਵੱਲੋਂ ਇਕ ਹੋਰ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਵਿਭਾਗ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਐੱਸ. ਡੀ. ਓ. ਮਨਬੀਰ ਤੇ ਜੇ. ਈ. ਦਵਿੰਦਰਪਾਲ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੀ ਸ਼ੁਰੂਆਤੀ ਜਾਂਚ ਵਿਚ ਦੋ ਕਰਮਚਾਰੀਆਂ ਈਸ਼ਵਰ ਸੈਣੀ ਤੇ ਅਸ਼ਵਨੀ ਕੁਮਾਰ ਨੂੰ ਪਹਿਲੇ ਹੀ ਸਸਪੈਂਡ ਕੀਤਾ ਜਾ ਚੁੱਕਾ ਹੈ।

ਕੀ ਸੀ ਮਾਮਲਾ

ਪੁੱਡਾ ਦੇ ਐਡੀਸ਼ਨਲ ਮੁੱਖ ਪ੍ਰਸ਼ਾਸਕ ਵੱਲੋਂ ਜਦੋਂ ਇਕ ਐੱਨ. ਓ. ਸੀ. ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਐੱਨ. ਓ. ਸੀ. ਦੀ ਫੀਸ ਵਿਭਾਗ ਵਿਚ ਜਮ੍ਹਾ ਹੀ ਨਹੀਂ ਕਰਵਾਈ ਗਈ ਹੈ। ਲੋਕਾਂ ਨੂੰ ਐੱਨ. ਓ. ਸੀ. ਇਕ ਹੀ ਨੰਬਰ ’ਤੇ ਦੁਬਾਰਾ ਜਾਰੀ ਕਰ ਦਿੱਤੀ ਜਾਂਦੀ ਸੀ। ਪੁੱਡਾ ਨੇ ਭ੍ਰਿਸ਼ਟ ਕਰਮਚਾਰੀਆਂ ਵੱਲੋਂ ਕਲੋਨਾਈਜ਼ਰ ਦਾ ਇਕ ਹੀ ਦਸਤਾਵੇਜ਼ ’ਤੇ 8 ਐੱਨ. ਓ. ਸੀਜ਼ ਜਾਰੀ ਕਰ ਦਿੱਤੀਆਂ ਸੀ। ਰਿਸ਼ਵਤ ਲੈ ਕੇ ਇੰਨੀ ਦਲੇਰੀ ਕਰਦੇ ਸਨ ਕਿ ਇਹ ਵੀ ਨਹੀਂ ਸੋਚਦੇ ਸਨ ਕਿ ਇਸ ਦਿਲੇਰੀ ਦਾ ਅੰਜਾਮ ਕੀ ਹੋਣ ਵਾਲਾ ਹੈ।

ਕਿਹੜੀਆਂ-ਕਿਹੜੀਆਂ ਕਾਲੋਨੀਆਂ ਕਿੰਨੀਆਂ ਦਿੱਤੀਆਂ ਗਈਆਂ ਐੱਨ. ਓ. ਸੀਜ਼

ਸਰਕਾਰ ਨੂੰ ਲੱਗਾ ਕਰੋੜਾਂ ਦਾ ਚੂਨਾ

ਪੁੱਡਾ ਦੇ ਸਾਬਕਾ ਐਡੀਸ਼ਨਲ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਦੀ ਰਿਪੋਰਟ ਅਨੁਸਾਰ ਸਰਕਾਰ ਨੂੰ ਜਾਅਲੀ ਐੱਨ. ਓ. ਸੀ. ਕਾਰਨ ਕਰੋੜਾਂ ਰੁਪਏ ਦਾ ਚੂਨਾ ਲੱਗਾ ਹੈ। ਜੇਕਰ ਸਹੀ ਤਰੀਕੇ ਨਾਲ ਐੱਨ. ਓ. ਸੀਜ਼ ਜਾਰੀ ਕੀਤੀਆਂ ਹੁੰਦੀਆਂ ਤਾਂ ਸਰਕਾਰੀ ਖਜ਼ਾਨੇ ਵਿਚ ਕਰੋੜਾਂ ਰੁਪਏ ਜਮ੍ਹਾ ਹੋਣੇ ਸਨ ਪਰ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰਕਾਰ ਦੇ ਖਜ਼ਾਨੇ ਨੂੰ ਹੀ ਚੋਰੀ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS