ਇੰਗਲੈਂਡ 'ਚ ਇਕ ਹੋਰ ਖਿਡਾਰੀ ਜ਼ਖ਼ਮੀ, ਨਹੀਂ ਖੇਡੇਗਾ ਅਹਿਮ ਟੈਸਟ ਮੈਚ

ਇੰਗਲੈਂਡ 'ਚ ਇਕ ਹੋਰ ਖਿਡਾਰੀ ਜ਼ਖ਼ਮੀ, ਨਹੀਂ ਖੇਡੇਗਾ ਅਹਿਮ ਟੈਸਟ ਮੈਚ

ਸਪੋਰਟਸ ਡੈਸਕ- ਟੀਮ ਇੰਡੀਆ ਇਸ ਸਮੇਂ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਚਾਰ ਟੈਸਟ ਮੈਚ ਖੇਡੇ ਗਏ ਹਨ ਜਿਸ ਵਿੱਚ ਇੰਗਲੈਂਡ 2-1 ਨਾਲ ਅੱਗੇ ਹੈ। ਹੁਣ ਇੰਗਲੈਂਡ ਦੇ ਇੱਕ ਹੋਰ ਖਿਡਾਰੀ ਦੇ ਜ਼ਖਮੀ ਹੋਣ ਦੀ ਖ਼ਬਰ ਆ ਰਹੀ ਹੈ। ਹਾਲਾਂਕਿ, ਇਸ ਖਿਡਾਰੀ ਦੀ ਸੱਟ ਕਾਰਨ ਇੰਗਲੈਂਡ ਅਤੇ ਭਾਰਤ ਨੂੰ ਨਹੀਂ ਬਲਕਿ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਨਿਊਜ਼ੀਲੈਂਡ ਨੂੰ ਜ਼ਿੰਬਾਬਵੇ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ, ਜਿਸ ਦਾ ਪਹਿਲਾ ਮੈਚ 30 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਹਾਲਾਂਕਿ, ਪਹਿਲੇ ਟੈਸਟ ਮੈਚ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਇੰਨਾ ਹੀ ਨਹੀਂ, ਇਸ ਖਿਡਾਰੀ ਦੀ ਸੱਟ ਕਾਰਨ ਨਿਊਜ਼ੀਲੈਂਡ ਦੀ ਟੀਮ ਨੂੰ ਆਪਣਾ ਕਪਤਾਨ ਵੀ ਬਦਲਣਾ ਪਿਆ।

ਟਾਮ ਲੈਥਮ ਹੋਏ ਪਹਿਲੇ ਟੈਸਟ 'ਚੋਂ ਬਾਹਰ

ਸੱਟ ਕਾਰਨ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ ਜ਼ਿੰਬਾਬਵੇ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਨਹੀਂ ਖੇਡਣਗੇ। ਉਨ੍ਹਾਂ ਨੂੰ ਇਹ ਸੱਟ ਇੰਗਲੈਂਡ ਵਿੱਚ ਟੀ-20 ਬਲਾਸਟ ਵਿੱਚ ਲੱਗੀ ਸੀ। ਟਾਮ ਲੈਥਮ ਇਸ ਟੂਰਨਾਮੈਂਟ ਵਿੱਚ ਬਰਮਿੰਘਮ ਬੀਅਰਸ ਲਈ ਹਿੱਸਾ ਲੈ ਰਹੇ ਸਨ ਅਤੇ ਫੀਲਡਿੰਗ ਕਰਦੇ ਸਮੇਂ ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗ ਗਈ ਸੀ। NZC ਨੇ ਆਪਣੀ ਰਿਲੀਜ਼ ਵਿੱਚ ਕਿਹਾ ਹੈ ਕਿ ਟਾਮ ਟੀਮ ਦੇ ਨਾਲ ਰਹਿਣਗੇ ਅਤੇ 7 ਅਗਸਤ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋਣ ਦੀ ਉਮੀਦ ਹੈ। ਮਿਸ਼ੇਲ ਸੈਂਟਨਰ ਲੈਥਮ ਦੀ ਜਗ੍ਹਾ ਪਹਿਲੇ ਟੈਸਟ ਵਿੱਚ ਕਪਤਾਨੀ ਕਰਦੇ ਨਜ਼ਰ ਆਉਣਗੇ।

ਨਿਊਜ਼ੀਲੈਂਡ ਟੀਮ ਦੇ ਮੁੱਖ ਕੋਚ ਰੌਬ ਵਾਲਟਰ ਨੇ ਕਿਹਾ, 'ਇਹ ਬਹੁਤ ਦੁਖਦਾਈ ਹੈ ਕਿ ਟਾਮ ਪਹਿਲੇ ਟੈਸਟ ਮੈਚ ਵਿੱਚ ਹਿੱਸਾ ਨਹੀਂ ਲੈ ਸਕੇਗਾ। ਜਦੋਂ ਵੀ ਤੁਸੀਂ ਆਪਣੇ ਕਪਤਾਨ ਨੂੰ ਗੁਆ ਦਿੰਦੇ ਹੋ, ਇਹ ਇੱਕ ਵੱਡੀ ਗੱਲ ਹੈ। ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਦੂਜੇ ਟੈਸਟ ਲਈ ਪੂਰੀ ਤਰ੍ਹਾਂ ਉਪਲੱਬਧ ਹੋਵੇਗਾ। ਮਿਸ਼ੇਲ ਨੇ ਹਾਲ ਹੀ ਵਿੱਚ ਹਰਾਰੇ ਵਿੱਚ ਟੀ-20 ਤਿਕੋਣੀ ਲੜੀ ਜਿੱਤੀ ਸੀ ਅਤੇ ਉਸਦੀ ਕਪਤਾਨੀ ਵਿੱਚ ਟੀਮ ਇੱਕ ਵੀ ਮੈਚ ਨਹੀਂ ਹਾਰੀ। ਉਮੀਦ ਹੈ ਕਿ ਉਹ ਟੈਸਟ ਵਿੱਚ ਵੀ ਇਸ ਤਰ੍ਹਾਂ ਕਪਤਾਨੀ ਕਰੇਗਾ।'

Credit : www.jagbani.com

  • TODAY TOP NEWS