ਨਵੀਂ ਦਿੱਲੀ : ਦੇਸ਼ ਵਿਚ ਉੱਪ-ਰਾਸ਼ਟਰਪਤੀ ਦੇ ਅਹੁਦੇ ਨੂੰ ਲੈ ਕੇ ਹੋਣ ਵਾਲੀ ਚੋਣ ਨੂੰ ਲੈ ਕੇ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉੱਪ-ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਅਨੁਸਾਰ ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਹੋਵੇਗੀ। ਚੋਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੋਵੇਗਾ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕਿਹਾ ਕਿ ਉਪ ਰਾਸ਼ਟਰਪਤੀ ਚੋਣ ਲਈ ੀਫਿਕੇਸ਼ਨ 7 ਅਗਸਤ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਨਿਰਧਾਰਤ ਕੀਤੀ ਗਈ ਹੈ। ਨਤੀਜੇ ਵੋਟਿੰਗ ਵਾਲੇ ਦਿਨ ਯਾਨੀ 9 ਸਤੰਬਰ ਨੂੰ ਘੋਸ਼ਿਤ ਕੀਤੇ ਜਾਣਗੇ।
ਪੜ੍ਹੋ ਇਹ ਵੀ - ਸ਼ਰਾਬ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ! ਟਰੇਨ 'ਚ ਸਫ਼ਰ ਦੌਰਾਨ ਕਦੇ ਨਾ ਕਰਿਓ ਇਹ ਗਲਤੀ
ਕਿਵੇਂ ਹੁੰਦੀ ਹੈ ਉਪ-ਰਾਸ਼ਟਰਪਤੀ ਦੀ ਚੋਣ
ਭਾਰਤੀ ਸੰਵਿਧਾਨ ਦੇ ਅਨੁਛੇਦ 324 ਦੇ ਤਹਿਤ ਚੋਣ ਕਮਿਸ਼ਨ ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਕਰਵਾਉਂਦਾ ਹੈ। ਸੰਵਿਧਾਨ ਦੇ ਅਨੁਛੇਦ 66(1) ਅਨੁਸਾਰ ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਦੁਆਰਾ ਕੀਤੀ ਜਾਂਦੀ ਹੈ, ਜਿਸ ਵਿੱਚ ਰਾਜ ਸਭਾ ਦੇ ਚੁਣੇ ਹੋਏ ਮੈਂਬਰ, ਰਾਜ ਸਭਾ ਦੇ ਨਾਮਜ਼ਦ ਮੈਂਬਰ ਅਤੇ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣ ਨਿਯਮਾਂ, 1974 ਦੇ ਨਿਯਮ 40 ਦੀ ਪਾਲਣਾ ਵਿੱਚ ਚੋਣ ਕਮਿਸ਼ਨ ਨੂੰ ਇਸ ਚੋਣ ਮੰਡਲ ਦੇ ਮੈਂਬਰਾਂ ਦੀ ਇੱਕ ਅੱਪਡੇਟ ਕੀਤੀ ਸੂਚੀ ਤਿਆਰ ਕਰਨ ਅਤੇ ਬਣਾਈ ਰੱਖਣ ਦਾ ਅਧਿਕਾਰ ਹੈ, ਜਿਸ ਵਿੱਚ ਉਨ੍ਹਾਂ ਦੇ ਨਵੀਨਤਮ ਪਤੇ ਸ਼ਾਮਲ ਹਨ।
ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ
ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਦਿੱਤਾ ਸੀ ਜਗਦੀਪ ਧਨਖੜ ਨੇ ਅਸਤੀਫਾ
ਦੱਸ ਦੇਈਏ ਕਿ ਮਾਨਸੂਨ ਸੈਸ਼ਨ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਉੱਪ-ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਆਪਣੇ ਅਹੁਦੇ ਤੋਂ ਅਚਾਨਕ ਅਸਤੀਫ਼ੇ ਦੇ ਦਿੱਤਾ ਗਿਆ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੇ ਇੱਕ ਪੱਤਰ ਵਿੱਚ ਉਨ੍ਹਾਂ ਨੇ ਸਿਹਤ ਕਾਰਨਾਂ ਅਤੇ ਡਾਕਟਰੀ ਸਲਾਹ ਦਾ ਹਵਾਲਾ ਦਿੰਦੇ ਹੋਏ ਸੰਵਿਧਾਨ ਦੀ ਧਾਰਾ 67 (ਏ) ਦੇ ਤਹਿਤ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਵਿੱਚ ਅਜੇ ਦੋ ਸਾਲ ਤੋਂ ਵੱਧ ਸਮਾਂ ਬਾਕੀ ਸੀ। ਅਸਤੀਫੇ ਤੋਂ ਬਾਅਦ ਖਾਲੀ ਹੋਏ ਉਪ ਰਾਸ਼ਟਰਪਤੀ ਅਹੁਦੇ ਨੂੰ ਭਰਨ ਲਈ ਚੋਣ ਦਾ ਐਲਾਨ ਹੁਣ ਹੋ ਗਿਆ ਹੈ।
ਪੜ੍ਹੋ ਇਹ ਵੀ - 2, 3, 4, 5, 6, 7 ਨੂੰ ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, IMD ਦਾ ਅਲਰਟ ਜਾਰੀ
ਉਪ ਰਾਸ਼ਟਰਪਤੀ ਚੋਣ 'ਚ ਵੋਟਿੰਗ ਕਿਵੇਂ ਹੁੰਦੀ ਹੈ?
ਉਪ ਰਾਸ਼ਟਰਪਤੀ ਦੀ ਚੋਣ ਡਾਕ (ਪੋਸਟਲ ਬੈਲਟ ਪੇਪਰ) ਰਾਹੀਂ ਹੁੰਦੀ ਹੈ। ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ਨੂੰ ਸਾਰੇ ਉਮੀਦਵਾਰਾਂ ਦੇ ਸਾਹਮਣੇ ਆਪਣੀ ਪਸੰਦ 'ਤੇ ਨਿਸ਼ਾਨ ਲਗਾਉਣਾ ਪੈਂਦਾ ਹੈ। ਇਹ ਨਿਸ਼ਾਨ ਭਾਰਤੀ, ਰੋਮਨ ਜਾਂ ਮਾਨਤਾ ਪ੍ਰਾਪਤ ਭਾਰਤੀ ਭਾਸ਼ਾਵਾਂ ਵਿੱਚ ਦਿੱਤੇ ਜਾ ਸਕਦੇ ਹਨ, ਪਰ ਸ਼ਬਦਾਂ ਵਿੱਚ ਨਹੀਂ। ਪਹਿਲੀ ਤਰਜੀਹ ਦੇਣਾ ਲਾਜ਼ਮੀ ਹੈ, ਬਾਕੀ ਸਾਰੀਆਂ ਤਰਜੀਹਾਂ ਵਿਕਲਪਿਕ ਹਨ। ਚੋਣ ਕਮਿਸ਼ਨ ਵੋਟ ਪਾਉਣ ਲਈ ਇੱਕ ਵਿਸ਼ੇਸ਼ ਸਿਆਹੀ ਪੈੱਨ ਪ੍ਰਦਾਨ ਕਰਦਾ ਹੈ, ਜੋ ਪੋਲਿੰਗ ਬੂਥ 'ਤੇ ਹੀ ਉਪਲਬਧ ਕਰਵਾਇਆ ਜਾਂਦਾ ਹੈ। ਜੇਕਰ ਵੋਟ ਪਾਉਣ ਲਈ ਕੋਈ ਹੋਰ ਪੈੱਨ ਵਰਤਿਆ ਜਾਂਦਾ ਹੈ, ਤਾਂ ਵੋਟ ਨੂੰ ਅਵੈਧ ਘੋਸ਼ਿਤ ਕਰ ਦਿੱਤਾ ਜਾਂਦਾ ਹੈ।
ਪੜ੍ਹੋ ਇਹ ਵੀ - 170 ਘੰਟੇ ਭਰਤਨਾਟਿਅਮ ਕਰਕੇ ਕੁੜੀ ਨੇ ਕਰ 'ਤਾ ਕਮਾਲ, ਬਣ ਗਿਆ ਵਿਸ਼ਵ ਰਿਕਾਰਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com