ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਦਿੱਤਾ ਕਰਾਰਾ ਜਵਾਬ, ਟਰੰਪ ਦੇ ਬਿਆਨ 'ਤੇ ਕਿਹਾ - ਸਿਰਫ ਵ੍ਹਾਈਟ ਹਾਊਸ ਹੀ ਜਵਾਬ ਦੇਵੇਗਾ

ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਦਿੱਤਾ ਕਰਾਰਾ ਜਵਾਬ, ਟਰੰਪ ਦੇ ਬਿਆਨ 'ਤੇ ਕਿਹਾ - ਸਿਰਫ ਵ੍ਹਾਈਟ ਹਾਊਸ ਹੀ ਜਵਾਬ ਦੇਵੇਗਾ

 ਨੈਸ਼ਨਲ ਡੈਸਕ : ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਹਫਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਕਈ ਅਹਿਮ ਮਾਮਲਿਆਂ 'ਤੇ ਭਾਰਤ ਦੀ ਸਥਿਤੀ ਸਾਫ ਕੀਤੀ। ਅਮਰੀਕਾ ਵੱਲੋਂ ਇਰਾਨ ਨਾਲ ਵਪਾਰ ਕਰ ਰਹੀਆਂ ਭਾਰਤੀ ਕੰਪਨੀਆਂ 'ਤੇ ਲਾਈਆਂ ਪਾਬੰਦੀਆਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ, "ਅਸੀਂ ਪਾਬੰਦੀਆਂ ਨੂੰ ਿਸ ਕੀਤਾ ਹੈ ਤੇ ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।" ਜਾਇਸਵਾਲ ਨੇ ਕਿਹਾ ਕਿ ਟੈਰਿਫ਼ ਸਬੰਧੀ ਸਰਕਾਰ ਆਪਣਾ ਮਤ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ, ਜਦਕਿ ਵਾਈਟ ਹਾਊਸ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ, "ਇਹ ਸਵਾਲ ਉਨ੍ਹਾਂ ਕੋਲ ਪੁੱਛਣਾ ਜ਼ਿਆਦਾ ਉਚਿਤ ਹੋਵੇਗਾ।" ਉਨ੍ਹਾਂ ਦੱਸਿਆ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ ਤੇ ਸੁਰੱਖਿਆ ਖੇਤਰ ਵਿੱਚ ਸਾਂਝਦਾਰੀ ਪਿਛਲੇ ਕੁਝ ਸਾਲਾਂ ਵਿੱਚ ਹੋਰ ਮਜ਼ਬੂਤ ਹੋਈ ਹੈ। "ਅਸੀਂ 21ਵੀ ਸਦੀ ਲਈ ਇੰਡੀਆ-ਯੂਐਸ ਕੰਪੈਕਟ ਸਾਂਝਦਾਰੀ ਬਣਾਈ ਹੈ, ਜੋ ਦੋਵਾਂ ਦੇਸ਼ਾਂ ਦੇ ਸਾਂਝੇ ਹਿਤ ਤੇ ਲੋਕਤੰਤਰਕ ਮੁੱਲਾਂ 'ਤੇ ਆਧਾਰਤ ਹੈ,"।

ਰੂਸ ਤੋਂ ਤੇਲ ਖਰੀਦ 'ਤੇ ਟਿੱਪਣੀ ਕਰਨ ਤੋਂ ਇਨਕਾਰ
ਜਦੋਂ ਰੂਸ ਤੋਂ ਭਾਰਤ ਵੱਲੋਂ ਤੇਲ ਖਰੀਦ ਸਬੰਧੀ ਸਵਾਲ ਕੀਤਾ ਗਿਆ, ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਨਿਮਿਸ਼ਾ ਪ੍ਰਿਆ ਮਾਮਲਾ: ਭਾਰਤ ਦੀ ਸੰਵੇਦਨਸ਼ੀਲਤਾ
ਨਿਮਿਸ਼ਾ ਪ੍ਰਿਆ ਮਾਮਲੇ 'ਤੇ ਜਾਇਸਵਾਲ ਨੇ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ। ਭਾਰਤ ਸਰਕਾਰ ਇਸ ਵਿੱਚ ਪੂਰੀ ਤਰ੍ਹਾਂ ਸਹਾਇਤਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। "ਸਾਡੀ ਕੋਸ਼ਿਸ਼ਾਂ ਕਾਰਨ ਫਿਲਹਾਲ ਮੌਤ ਦੀ ਸਜ਼ਾ 'ਤੇ ਰੋਕ ਲਗ ਚੁੱਕੀ ਹੈ। ਅਸੀਂ ਮਾਮਲੇ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਨਿਵੇਦਨ ਕਰਦੇ ਹਾਂ ਕਿ ਅਣਜਾਣ ਜਾਂ ਗਲਤ ਖਬਰਾਂ ਤੋਂ ਬਚਿਆ ਜਾਵੇ।"
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS