ਮੈਨਪੁਰੀ- ਉੱਤਰ ਪ੍ਰਦੇਸ਼ 'ਚ ਮੈਨਪੁਰੀ ਜ਼ਿਲ੍ਹੇ ਦੇ ਬੇਬਰ ਖੇਤਰ 'ਚ ਸ਼ੁੱਕਰਵਾਰ ਨੂੰ ਇਕ ਭਿਆਨਕ ਹਾਦਸੇ 'ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਬੱਚੀ ਜ਼ਖ਼ਮੀ ਹੈ। ਪੁਲਸ ਨੇ ਦੱਸਿਆ ਕਿ ਕੇਥੋਲੀ ਪਿੰਡ ਪੰਚਾਇਤ ਦੇ ਹਰਿਪੁਰਾ ਵਾਸੀ ਦੀਪਕ (36) ਆਗਰਾ 'ਚ ਆਪਣੀ ਭਤੀਜੀ ਦਾ ਜਨਮ ਦਿਨ ਮਨਾ ਕੇ ਆਪਣੇ ਪਰਿਵਾਰ ਨਾਲ ਪਿੰਡ ਪਰਤ ਰਹੇ ਸਨ ਕਿ ਬੇਬਰ ਖੇਤਰ 'ਚ ਨਗਲਾ ਤਾਲ ਕੋਲ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ 'ਚ ਕਾਰ ਸਵਾਰ ਦੀਪਕ, ਪਤਨੀ ਪੂਜਾ, ਬੇਟੀ ਆਸ਼ੀ ਅਤੇ ਆਰੀਆ ਅਤੇ ਦੀਪਕ ਦੀ ਭੈਣ ਸੁਜਾਤਾ ਦੀ ਹਾਦਸੇ ਵਾਲੀ ਜਗ੍ਹਾ ਮੌਤ ਹੋ ਗਈ। ਦੀਪਕ ਦੀ ਇਕ ਧੀ ਅਰਾਧਿਆ ਇਸ ਹਾਦਸੇ 'ਚ ਜ਼ਖ਼ਮੀ ਹੈ। ਇਸ ਹਾਦਸੇ ਤੋਂ ਬਾਅਦ ਆਵਾਜਾਈ ਕੁਝ ਸਮੇਂ ਲਈ ਰੁਕ ਗਈ। ਟਰੱਕ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਪੁਲਸ ਸੁਪਰਡੈਂਟ ਨੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕਰ ਕੇ ਜ਼ਰੂਰੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com