ਡੋਨਾਲਡ ਟਰੰਪ ਬਿਹਾਰ ਦੇ ‘ਵਾਸੀ’! ਅਮਰੀਕੀ ਰਾਸ਼ਟਰਪਤੀ ਦੇ ਨਾਂ ’ਤੇ ਸਰਟੀਫਿਕੇਟ ਬਣਾਉਣ ਲਈ ਦਿੱਤੀ ਗਈ ਅਰਜ਼ੀ

ਡੋਨਾਲਡ ਟਰੰਪ ਬਿਹਾਰ ਦੇ ‘ਵਾਸੀ’! ਅਮਰੀਕੀ ਰਾਸ਼ਟਰਪਤੀ ਦੇ ਨਾਂ ’ਤੇ ਸਰਟੀਫਿਕੇਟ ਬਣਾਉਣ ਲਈ ਦਿੱਤੀ ਗਈ ਅਰਜ਼ੀ

ਸਮਸਤੀਪੁਰ, (ਭਾਸ਼ਾ)- ਬਿਹਾਰ ਦੇ ਸਮਸਤੀਪੁਰ ਜ਼ਿਲੇ ’ਚ ‘ਡੋਨਾਲਡ ਟਰੰਪ’ ਦਾ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਇਕ ਆਨਲਾਈਨ ਅਰਜ਼ੀ ਦਿੱਤੀ ਗਈ ਜਿਸ ਨੂੰ ਮਾਲ ਵਿਭਾਗ ਨੇ ਰੱਦ ਕਰ ਦਿੱਤਾ।

ਜ਼ਿਲਾ ਪ੍ਰਸ਼ਾਸਨ ਨੇ ਇਸ ਸਬੰਧੀ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਸ਼ਰਾਰਤ ਕਰਨ ਵਾਲੇ ਵਿਅਕਤੀ ਦਾ ਪਤਾ ਲਾਇਆ ਜਾ ਸਕੇ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

ਇਕ ਬਿਆਨ ’ਚ ਪ੍ਰਸ਼ਾਸਨ ਨੇ ਕਿਹਾ ਕਿ ਰਿਹਾਇਸ਼ੀ ਸਰਟੀਫਿਕੇਟ ਲਈ ਅਰਜ਼ੀ 29 ਜੁਲਾਈ ਨੂੰ ਆਨਲਾਈਨ ਦਿੱਤੀ ਗਈ ਸੀ । ਮਾਲ ਵਿਭਾਗ ਦੇ ਸਬੰਧਤ ਅਧਿਕਾਰੀ ਨੇ ਇਸ ਨੂੰ 4 ਅਗਸਤ ਨੂੰ 'ਰੱਦ ਕਰ ਦਿੱਤਾ'।

ਅਰਜ਼ੀ ’ਚ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਫੋਟੋ ਸੀ ਤੇ ਉਨ੍ਹਾਂ ਨੂੰ ਜ਼ਿਲੇ ਦੇ ਹਸਨਪੁਰ ਪਿੰਡ ਦਾ ਵਾਸੀ ਦੱਸਿਆ ਗਿਆ ਸੀ। ਅਜਿਹਾ ਲੱਗਦਾ ਹੈ ਕਿ ਸ਼ਰਾਰਤੀ ਅਨਸਰ ਨੇ ਇੰਟਰਨੈੱਟ ’ਤੇ ਕੁਝ ਖੋਜ ਕੀਤੀ ਸੀ, ਕਿਉਂਕਿ ਮਾਪਿਆਂ ਦੇ ਨਾਮ ਕ੍ਰਮਵਾਰ ਫਰੈਡਰਿਕ ਕ੍ਰਾਈਸਟ ਟਰੰਪ ਤੇ ਮੈਰੀ ਐਨ ਮੈਕਲਿਓਡ ਦੱਸੇ ਗਏ ਸਨ ਜੋ ਸਚਮੁੱਚ ਅਮਰੀਕੀ ਰਾਸ਼ਟਰਪਤੀ ਦੇ ਪਿਤਾ ਤੇ ਮਾਤਾ ਹਨ।

Credit : www.jagbani.com

  • TODAY TOP NEWS