ਨਵੀਂ ਦਿੱਲੀ : ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਆਪਣੀ ਇਤਿਹਾਸਕ ਯਾਤਰਾ ਤੋਂ ਬਾਅਦ ਐਤਵਾਰ ਨੂੰ ਭਾਰਤ ਵਾਪਸ ਆਉਣ ਵਾਲੇ ਹਨ। ਉਹ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਨਾਲ ਆਪਣਾ ਤਜਰਬਾ ਸਾਂਝਾ ਕਰਨ ਲਈ ਉਤਸੁਕ ਹਨ। ਭਾਰਤੀ ਪੁਲਾੜ ਖੋਜ ਸੰਗਠਨ (ISRO) 2027 ਵਿੱਚ ਆਪਣੀ ਪਹਿਲੀ ਮਨੁੱਖੀ ਪੁਲਾੜ ਉਡਾਣ 'ਤੇ ਨਜ਼ਰ ਰੱਖ ਰਿਹਾ ਹੈ। ਦੱਸ ਦੇਈਏ ਕਿ ਸ਼ੁਕਲਾ ਪਿਛਲੇ ਇੱਕ ਸਾਲ ਤੋਂ ਅਮਰੀਕਾ ਵਿੱਚ ਹਨ ਅਤੇ ਆਈਐਸਐਸ ਲਈ ਐਕਸੀਓਮ-4 ਮਿਸ਼ਨ ਲਈ ਸਿਖਲਾਈ ਲੈ ਰਹੇ ਸਨ।

ਸ਼ੁਕਲਾ ਦੇ ਇੱਥੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਅਤੇ ਫਿਰ ਆਪਣੇ ਜੱਦੀ ਸ਼ਹਿਰ ਲਖਨਊ ਜਾਣ ਦੀ ਉਮੀਦ ਹੈ। ਉਨ੍ਹਾਂ ਦੇ 22-23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਰਾਜਧਾਨੀ ਵਾਪਸ ਆਉਣਗੇ। ਦੱਸ ਦੇਈਏ ਕਿ ਸ਼ੁਭਾਸ਼ੂ ਸ਼ੁਕਲਾ ਨੇ ਇੰਸਟਾਗ੍ਰਾਮ 'ਤੇ ਹਵਾਈ ਜਹਾਜ਼ 'ਤੇ ਬੈਠੇ ਆਪਣੀ ਮੁਸਕਰਾਉਂਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਹੈ। ਇਸ ਪੋਸਟ ਵਿਚ ਉਹਨਾਂ ਨੇ ਲਿਖਿਆ ਕਿ ਅਮਰੀਕਾ ਛੱਡਣ ਵੇਲੇ ਉਹ ਮਿਸ਼ਰਤ ਭਾਵਨਾਵਾਂ ਨਾਲ ਭਰੇ ਹੋਏ ਸਨ ਅਤੇ ਸਾਰਿਆਂ ਨਾਲ ਆਪਣਾ ਅਨੁਭਵ ਸਾਂਝਾ ਕਰਨ ਲਈ ਭਾਰਤ ਵਾਪਸ ਆਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
ਪੜ੍ਹੋ ਇਹ ਵੀ - OMG! ਖੇਡ-ਖੇਡ 'ਚ ਜ਼ਹਿਰੀਲਾ ਸੱਪ ਚਬਾ ਗਈ ਕੁੜੀ, ਪਈਆਂ ਭਾਜੜਾਂ, ਪੂਰੀ ਖ਼ਬਰ ਉੱਡਾ ਦੇਵੇਗੀ ਹੋਸ਼

ਸ਼ੁਕਲਾ ਨੇ ਪੋਸਟ ਕੀਤਾ, ''ਭਾਰਤ ਵਾਪਸ ਜਾਣ ਵਾਲੀ ਉਡਾਣ ਵਿਚ ਬੈਠਦੇ ਸਾਰ ਹੀ ਮੇਰੇ ਦਿਲ ਵਿਚ ਬਹੁਤ ਸਾਰੀਆਂ ਭਾਵਨਾਵਾਂ ਪੈਦਾ ਹੋ ਰਹੀਆਂ ਹਨ। ਮੈਨੂੰ ਉਨ੍ਹਾਂ ਸ਼ਾਨਦਾਰ ਲੋਕਾਂ ਨੂੰ ਪਿੱਛੇ ਛੱਡ ਕੇ ਜਾਣ ਦਾ ਦੁੱਖ ਹੈ ਜੋ ਪਿਛਲੇ ਸਾਲ ਤੋਂ ਇਸ ਮਿਸ਼ਨ ਦੌਰਾਨ ਮੇਰੇ ਦੋਸਤ ਅਤੇ ਪਰਿਵਾਰ ਸਨ। ਮੈਂ ਮਿਸ਼ਨ ਤੋਂ ਬਾਅਦ ਪਹਿਲੀ ਵਾਰ ਆਪਣੇ ਸਾਰੇ ਦੋਸਤਾਂ, ਪਰਿਵਾਰ ਅਤੇ ਆਪਣੇ ਦੇਸ਼ ਦੇ ਲੋਕਾਂ ਨੂੰ ਮਿਲਣ ਲਈ ਵੀ ਉਤਸ਼ਾਹਿਤ ਹਾਂ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦਾ ਮਕਸਦ ਹੀ ਇਹੀ ਹੈ।'' ਸ਼ੁਕਲਾ ਅਤੇ ਪੁਲਾੜ ਯਾਤਰੀ ਪ੍ਰਸ਼ਾਂਤ ਨਾਇਰ, ਜੋ ਯਾਤਰਾ ਕਰਨ ਦੇ ਯੋਗ ਨਾ ਹੋਣ ਦੀ ਸੂਰਤ ਵਿੱਚ 'ਰਿਜ਼ਰਵ' ਹਨ, ਨੇ ਸ਼ੁੱਕਰਵਾਰ ਨੂੰ ਹਿਊਸਟਨ ਵਿੱਚ ਭਾਰਤੀ ਕੌਂਸਲੇਟ ਵਿਖੇ ਆਜ਼ਾਦੀ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਪੜ੍ਹੋ ਇਹ ਵੀ - ਕੈਨੇਡਾ ਜਹਾਜ਼ ਹੋਇਆ ਕ੍ਰੈਸ਼, ਮੱਚ ਗਏ ਭਾਂਬੜ

ਉਨ੍ਹਾਂ ਕਿਹਾ, "ਮਿਸ਼ਨ ਦੌਰਾਨ ਅਤੇ ਉਸ ਤੋਂ ਬਾਅਦ ਵਿੱਚ ਸਾਰਿਆਂ ਤੋਂ ਸ਼ਾਨਦਾਰ ਪਿਆਰ ਅਤੇ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ, ਮੈਂ ਭਾਰਤ ਵਾਪਸ ਆਉਣ 'ਤੇ ਤੁਹਾਡੇ ਸਾਰਿਆਂ ਨਾਲ ਆਪਣਾ ਅਨੁਭਵ ਸਾਂਝਾ ਕਰਨ ਲਈ ਉਤਸੁਕ ਹਾਂ। ਅਲਵਿਦਾ ਕਹਿਣਾ ਔਖਾ ਹੈ ਪਰ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ। ਜਿਵੇਂ ਕਿ ਮੇਰੀ ਕਮਾਂਡਰ ਪੈਗੀ ਵਿਟਸਨ ਬਹੁਤ ਪਿਆਰ ਨਾਲ ਕਹਿੰਦੀ ਹੈ, 'ਪੁਲਾੜ ਉਡਾਣ ਵਿੱਚ ਇੱਕੋ ਇੱਕ ਸਥਿਰ ਚੀਜ਼ ਤਬਦੀਲੀ ਹੈ'।" ਮੇਰਾ ਮੰਨਣਾ ਹੈ ਕਿ ਇਹ ਜ਼ਿੰਦਗੀ 'ਤੇ ਵੀ ਲਾਗੂ ਹੁੰਦਾ ਹੈ।'' ਸ਼ੁਕਲਾ ਨੇ ਬਾਲੀਵੁੱਡ ਫ਼ਿਲਮ ਸਵਦੇਸ ਦੇ ਇੱਕ ਗੀਤ ਨੂੰ ਯਾਦ ਕਰਦੇ ਹੋਏ ਕਿਹਾ, 'ਮੈਨੂੰ ਲੱਗਦਾ ਹੈ ਕਿ ਦਿਨ ਦੇ ਅੰਤ ਵਿੱਚ - 'ਯੂਨ ਹੀ ਚਲ ਚੱਲ ਰਹੀ - ਜੀਵਨ ਗੱਡੀ ਹੈ ਸਮਾਂ ਪਹਾਯਾ'। ਇਹ ਗੀਤ 25 ਜੂਨ ਨੂੰ ਅਮਰੀਕਾ ਤੋਂ ਆਈਐਸਐਸ ਤੱਕ ਐਕਸੀਓਮ-4 ਮਿਸ਼ਨ 'ਤੇ ਯਾਤਰਾ ਕਰਨ ਤੋਂ ਠੀਕ ਪਹਿਲਾਂ ਉਨ੍ਹਾਂ ਦੀ ਪਲੇਲਿਸਟ 'ਤੇ ਸੀ।
ਪੜ੍ਹੋ ਇਹ ਵੀ - ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ

79ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਪਣਾ ਸਪੇਸ ਸਟੇਸ਼ਨ ਵਿਕਸਤ ਕਰਨ 'ਤੇ ਵੀ ਕੰਮ ਕਰ ਰਿਹਾ ਹੈ ਅਤੇ ਕਿਹਾ ਕਿ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਹਾਲ ਹੀ ਵਿੱਚ ਇੱਕ ਸਪੇਸ ਮਿਸ਼ਨ ਤੋਂ ਵਾਪਸ ਆਏ ਹਨ। ਉਨ੍ਹਾਂ ਕਿਹਾ, "ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਸਟੇਸ਼ਨ ਤੋਂ ਵਾਪਸ ਆ ਗਏ ਹਨ... ਉਹ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਾਪਸ ਆ ਜਾਣਗੇ।" ਜ਼ਿਕਰਯੋਗ ਹੈ ਕਿ ਸ਼ੁਭਾਂਸ਼ੂ ਸ਼ੁਕਲਾ 25 ਜੂਨ 2025 ਨੂੰ ਐਕਸੀਓਮ-4 ਮਿਸ਼ਨ ਤਹਿਤ ਪੁਲਾੜ ਵਿੱਚ ਗਏ ਸਨ। ਉਹ 18 ਦਿਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਰਹੇ ਅਤੇ 15 ਜੁਲਾਈ ਨੂੰ ਵਾਪਸ ਆਏ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕਈ ਪ੍ਰਯੋਗ ਵੀ ਕੀਤੇ। ਤਿੰਨ ਹੋਰ ਪੁਲਾੜ ਯਾਤਰੀਆਂ - ਪੈਗੀ ਵਿਟਸਨ (ਅਮਰੀਕਾ), ਸਲਾਵੋਜ ਉਜ਼ਨਸਕੀ-ਵਿਸਨੀਵਸਕੀ (ਪੋਲੈਂਡ) ਅਤੇ ਟਿਬੋਰ ਕਾਪੂ (ਹੰਗਰੀ) ਦੇ ਨਾਲ, ਸ਼ੁਕਲਾ ਨੇ 18 ਦਿਨਾਂ ਦੇ ਮਿਸ਼ਨ ਦੌਰਾਨ ਕਈ ਪ੍ਰਯੋਗ ਕੀਤੇ।
ਪੜ੍ਹੋ ਇਹ ਵੀ - ਹੁਣ ਘਰ ਬੈਠੇ ਮੰਗਵਾਓ ਸ਼ਰਾਬ ਦੀ ਬੋਤਲ! ਨਹੀਂ ਕੱਢਣੇ ਪੈਣੇ ਠੇਕਿਆਂ ਦੇ ਗੇੜੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com