ਲੁਧਿਆਣਾ 'ਚ ਰੂਹ ਕੰਬਾਊ ਵਾਰਦਾਤ, ਦਿਨ-ਦਿਹਾੜੇ ਔਰਤ ਦਾ ਜੋ ਹਾਲ ਕੀਤਾ...

ਲੁਧਿਆਣਾ 'ਚ ਰੂਹ ਕੰਬਾਊ ਵਾਰਦਾਤ, ਦਿਨ-ਦਿਹਾੜੇ ਔਰਤ ਦਾ ਜੋ ਹਾਲ ਕੀਤਾ...

ਲੁਧਿਆਣਾ : ਇੱਥੇ ਮਾਡਲ ਟਾਊਨ ਇਲਾਕੇ 'ਚ ਸ਼ਨੀਵਾਰ ਨੂੰ ਦਿਨ-ਦਿਹਾੜੇ ਝਪਟਮਾਰੀ ਦੀ ਵਾਰਦਾਤ ਨੇ ਪੂਰੇ ਇਲਾਕੇ 'ਚ ਸਨਸਨੀ ਫੈਲ ਦਿੱਤੀ। ਸਕੂਟਰ ਸਵਾਰ ਇਕ ਨਸ਼ੇੜੀ ਨੌਜਵਾਨ ਨੇ ਇਕ ਔਰਤ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਪਰਸ ਨਹੀਂ ਛੱਡਿਆ ਤਾਂ ਦੋਸ਼ੀ ਨੇ ਉਸ ਨੂੰ ਜ਼ੋਰ ਨਾਲ ਖਿੱਚਿਆ, ਜਿਸ ਕਾਰਨ ਔਰਤ ਮੂਧੇ ਮੂੰਹ ਡਿੱਘ ਗਈ। ਬਦਮਾਸ਼ ਪਹਿਲਾਂ ਮੌਕੇ ਤੋਂ ਭੱਜ ਗਿਆ ਪਰ ਕੁੱਝ ਹੀ ਦੇਰ ਬਾਅਦ ਦੁਬਾਰਾ ਆਇਆ ਅਤੇ ਔਰਤ ਦਾ ਪਰਸ ਚੁੱਕ ਕੇ ਫ਼ਰਾਰ ਹੋ ਗਿਆ।

ਇਸ ਪੂਰੀ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ। ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਔਰਤ ਖੂਨ ਨਾਲ ਲਥਪਥ ਸੜਕ 'ਤੇ ਪਈ ਹੈ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਹਨ। ਇਸ ਦੌਰਾਨ ਦੋਸ਼ੀ ਸਕੂਟਰ ਸਮੇਤ ਜ਼ਰੂਰ ਡਿੱਗਿਆ ਪਰ ਭੀੜ ਦੇਖ ਕੇ ਉਹ ਭੱਜ ਗਿਆ। ਸਥਾਨਕ ਲੋਕਾਂ ਨੇ ਜ਼ਖਮੀ ਔਰਤ ਨੂੰ ਹਸਪਤਾਲ ਪਹੁੰਚਾਇਆ। ਘਟਨਾ ਦੌਰਾਨ ਜ਼ਖਮੀ ਔਰਤ ਦੀ ਪਛਾਣ ਅਲਕਾ ਦੇ ਤੌਰ 'ਤੇ ਹੋਈ ਹੈ। ਹਾਦਸੇ 'ਚ ਉਸ ਦੇ ਦੰਦ ਟੁੱਟ ਗਏ ਹਨ ਅਤੇ ਸਿਰ 'ਚ ਗੰਭੀਰ ਸੱਟ ਲੱਗੀ ਹੈ।

ਡਾਕਟਰਾਂ ਦੇ ਮੁਤਾਬਕ ਫਿਲਹਾਲ ਉਹ ਡੀ. ਐੱਮ. ਸੀ. ਹਸਪਤਾਲ ਦੇ ਆਈ. ਸੀ. ਯੂ. 'ਚ ਹੈ। ਪੀੜਤ ਦੀ ਧੀ ਜਪਨਾ ਨੇ ਦੱਸਿਆ ਕਿ ਉਸ ਦੀ ਮਾਂ ਦੀ ਹਾਲਤ ਅਜੇ ਸਥਿਰ ਹੈ ਪਰ ਚਿਹਰੇ 'ਤੇ ਗੰਭੀਰ ਸੱਟਾਂ ਕਾਰਨ ਪਲਾਸਟਿਕ ਸਰਜਰੀ ਕਰਨੀ ਪਈ ਹੈ। ਅਜੇ ਤੱਕ ਉਸ ਨੂੰ ਹੋਸ਼ ਨਹੀਂ ਆਇਆ ਅਤੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 

Credit : www.jagbani.com

  • TODAY TOP NEWS