605 ਫੁੱਟ ਉੱਚੇ ਸਪੇਸ ਨੀਡਲ 'ਤੇ ਤਿਰੰਗਾ ! ਪਹਿਲੀ ਵਾਰ ਲਹਿਰਾਇਆ ਗਿਆ ਕੋਈ ਵਿਦੇਸ਼ੀ ਝੰਡਾ

605 ਫੁੱਟ ਉੱਚੇ ਸਪੇਸ ਨੀਡਲ 'ਤੇ ਤਿਰੰਗਾ ! ਪਹਿਲੀ ਵਾਰ ਲਹਿਰਾਇਆ ਗਿਆ ਕੋਈ ਵਿਦੇਸ਼ੀ ਝੰਡਾ

ਇੰਟਰਨੈਸ਼ਨਲ ਡੈਸਕ- 15 ਅਗਸਤ ਨੂੰ ਭਾਰਤ ਦਾ 79ਵਾਂ ਆਜ਼ਾਦੀ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਭਾਰਤ ਹੀ ਨਹੀਂ, ਵਿਦੇਸ਼ਾਂ 'ਚ ਵੀ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਅਮਰੀਕਾ 'ਚ ਵੀ ਭਾਰਤੀ ਭਾਈਚਾਰੇ ਨੇ ਪੂਰੀ ਸ਼ਾਨ ਤੇ ਉਤਸ਼ਾਹ ਨਾਲ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ।

ਇਸ ਦੌਰਾਨ ਸੀਏਟਲ ਵਿੱਚ 605 ਫੁੱਟ ਉੱਚੇ ਸਪੇਸ ਨੀਡਲ 'ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਇਹ ਪਹਿਲੀ ਵਾਰ ਹੈ ਜਦੋਂ ਇਸ ਪ੍ਰਸਿੱਧ ਅਮਰੀਕੀ ਸਥਾਨ 'ਤੇ ਕਿਸੇ ਹੋਰ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਹੈ। ਸੀਏਟਲ ਵਿੱਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ, ਸੀਏਟਲ ਦੇ ਮੇਅਰ ਬਰੂਸ ਹੈਰਲ ਅਤੇ ਸੀਏਟਲ ਸ਼ਹਿਰ ਦੇ ਵੱਖ-ਵੱਖ ਪਤਵੰਤਿਆਂ ਨੇ ਇਸ ਇਤਿਹਾਸਕ ਮੌਕੇ 'ਤੇ ਸ਼ਿਰਕਤ ਕੀਤੀ। 

PunjabKesari

#WATCH | United States | The Indian flag was raised on top of the Space Needle today in honour of India’s 79th Independence Day celebrations.

Consul General of India in Seattle, along with the Mayor of Seattle, Bruce Harrell, and other select dignitaries from Seattle city… pic.twitter.com/7lZYZaN15L

— ANI (@ANI) August 16, 2025

ਪ੍ਰਕਾਸ਼ ਗੁਪਤਾ ਨੇ ਸਪੇਸ ਨੀਡਲ 'ਤੇ ਤਿਰੰਗਾ ਲਹਿਰਾਉਣ ਸਮੇਂ ਕਿਹਾ ਕਿ ਇਸ ਤੋਂ ਵੱਡਾ ਕੋਈ ਸਨਮਾਨ ਨਹੀਂ ਹੈ। ਬਾਅਦ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕੇਰੀ ਪਾਰਕ ਵਿਖੇ ਇੱਕ ਕਮਿਊਨਿਟੀ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਸਪੇਸ ਨੀਡਲ ਦੇ ਉੱਪਰ ਭਾਰਤੀ ਝੰਡਾ ਲਹਿਰਾਇਆ ਗਿਆ। ਕੌਂਸਲੇਟ ਨੇ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਮੈਂਬਰ ਇਤਿਹਾਸਕ ਦ੍ਰਿਸ਼ ਦੇਖਣ ਲਈ ਮੌਜੂਦ ਸਨ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS