ਭਾਰਤੀ ਕ੍ਰਿਕਟਰ ਨੇ ਲੈ ਲਿਆ ਸੰਨਿਆਸ! ਸੋਸ਼ਲ ਮੀਡੀਆ ਰਾਹੀਂ ਕੀਤਾ ਐਲਾਨ

ਭਾਰਤੀ ਕ੍ਰਿਕਟਰ ਨੇ ਲੈ ਲਿਆ ਸੰਨਿਆਸ! ਸੋਸ਼ਲ ਮੀਡੀਆ ਰਾਹੀਂ ਕੀਤਾ ਐਲਾਨ

ਨਵੀਂ ਦਿੱਲੀ- ਭਾਰਤੀ ਮਹਿਲਾ ਟੀਮ ਦੀ ਖੱਬੇ ਹੱਥ ਦੀ ਸਪਿਨਰ ਗੌਹਰ ਸੁਲਤਾਨਾ ਨੇ ਵੀਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਲੈ ਲਿਆ ਅਤੇ ਕਿਹਾ ਕਿ ਖੇਡ ਦੇ ਸਿਖਰਲੇ ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਉਸ ਲਈ 'ਸਭ ਤੋਂ ਵੱਡਾ ਸਨਮਾਨ' ਹੈ। 37 ਸਾਲਾ ਇਸ ਖਿਡਾਰਨ ਨੇ 2008 'ਚ ਆਪਣਾ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਕੀਤਾ ਸੀ। ਸੁਲਤਾਨਾ ਨੇ ਭਾਰਤ ਲਈ 50 ਵਨਡੇ ਅਤੇ 37 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਸ ਨੇ ਆਖਰੀ ਵਾਰ ਅਪ੍ਰੈਲ 2014 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਉਸ ਨੇ ਇਸ ਦੌਰਾਨ ਘਰੇਲੂ ਕ੍ਰਿਕਟ ਖੇਡਣਾ ਜਾਰੀ ਰੱਖਿਆ ਅਤੇ 2024 ਅਤੇ 2025 'ਚ ਮਹਿਲਾ ਪ੍ਰੀਮੀਅਰ ਲੀਗ 'ਚ ਯੂਪੀ ਵਾਰੀਅਰਜ਼ ਦੀ ਨੁਮਾਇੰਦਗੀ ਕੀਤੀ ਸੀ।

PunjabKesari

ਸੁਲਤਾਨਾ ਨੇ ਵੀਰਵਾਰ ਨੂੰ ਸੰਨਿਆਸ ਦਾ ਐਲਾਨ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ,''ਵਿਸ਼ਵ ਕੱਪ ਅਤੇ ਵੱਖ-ਵੱਖ ਦੌਰਿਆਂ 'ਚ ਉੱਚ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨਾ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਇਨ੍ਹਾਂ 'ਚ ਮੇਰੇ ਕੌਸ਼ਲ ਅਤੇ ਜਜ਼ਬੇ ਦੀ ਵੀ ਪ੍ਰੀਖਿਆ ਹੋਈ।'' ਉਨ੍ਹਾਂ ਕਿਹਾ,''ਹਰ ਵਿਕਟ, ਮੈਦਾਨ 'ਚ ਹਰ ਡਾਈਵ, ਟੀਮ ਦੇ ਸਾਥੀਆਂ ਨਾਲ ਹਡਲ (ਮੈਦਾਨ 'ਤੇ ਘੇਰਾ ਬਣਾਉਣਾ) ਨੇ ਮੈਨੂੰ ਇਕ ਕ੍ਰਿਕਟਰ ਅਤੇ ਇਕ ਸ਼ਖਸ ਵਜੋਂ ਰੂਪ ਨਿਖਾਰਣ 'ਚ ਮਦਦ ਕੀਤੀ।'' ਸੁਲਤਾਨਾ ਨੇ ਇਕ ਦਿਨਾ ਮੈਚਾਂ 'ਚ 19.39 ਦੀ ਔਸਤ ਨਾਲ 66 ਵਿਕਟ ਅਤੇ ਟੀ20 ਅੰਤਰਰਾਸ਼ਟਰੀ ਮੈਚਾਂ 'ਚ 26.27 ਦੀ ਔਸਤ ਨਾਲ 29 ਵਿਕਟ ਲਏ। ਉਨ੍ਹਾਂ ਨੇ 2009 ਅਤੇ 2013 'ਚ 2 ਇਕ ਦਿਨਾ ਵਿਸ਼ਵ ਕੱਪ ਖੇਡੇ ਅਤੇ 11 ਮੈਚਾਂ 'ਚ 12 ਵਿਕਟ ਲਏ। ਸੁਲਤਾਨਾ ਨੇ 2009 ਤੋਂ 2014 ਤੱਕ ਤਿੰਨ ਟੀ-20 ਵਿਸ਼ਵ ਕੱਪ 'ਚ ਵੀ ਹਿੱਸਾ ਲਿਆ ਅਤੇ 7 ਵਿਕੇਟ ਹਾਸਲ ਕੀਤੇ। ਸੁਲਤਾਨਾ ਮੌਜੂਦਾ ਸਮੇਂ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੀ ਲੈਵਲ-2 ਕੋਚ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS