ਪਠਾਨਕੋ - ਪਠਾਨਕੋਟ ਵਿਚ ਲਗਾਤਾਰ ਹੋ ਰਹੀ ਬਰਸਾਤ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸਾਰੇ ਸਰਕਾਰੀ/ਗੈਰ ਸਰਕਾਰੀ ਸਕੂਲ,ਕਾਲਜ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਮਿਤੀ 25.08.2025 ਨੂੰ ਛੁੱਟੀ ਐਲਾਨੀ ਗਈ ਹੈ। ਸਰਕਾਰੀ ਹੁਕਮਾਂ ਮੁਤਾਬਕ ਜੇਕਰ ਕਿਸੇ ਵੀ ਸਕੂਲ/ਕਾਲਜ਼/ਵਿੱਦਿਅਕ ਅਦਾਰੇ ਵਿੱਚ ਬੋਰਡ/ ਯੂਨੀਵਰਸਿਟੀ ਵਲੋਂ ਕੋਈ ਪੇਪਰ/ਪ੍ਰੈਕਟੀਕਲ ਇਸ ਦਿਨ ਨਿਰਧਾਰਤ ਕੀਤਾ ਹੈ ਤਾਂ ਇਹ ਹੁਕਮ ਉਸ 'ਤੇ ਲਾਗੂ ਨਹੀਂ ਹੋਵੇਗਾ।
ਇਲਾਕੇ 'ਚ ਬਰਸਾਤ ਕਾਰਨ ਹਾਲਾਤ ਹੋ ਰਹੇ ਖਰਾਬ

ਚੱਕੀ ਨਦੀ ਦੇ ਤੇਜ਼ ਵਹਾਅ ਕਾਰਨ ਪੁਲ ਦੇ ਹੇਠੋਂ ਮਿੱਟੀ ਲਗਾਤਾਰ ਖਿਸਕ ਰਹੀ ਹੈ। ਕੁਝ ਦਿਨ ਪਹਿਲਾਂ ਵੀ ਪਾਣੀ ਵਧਣ ਕਾਰਨ ਸੁਰੱਖਿਆ ਦੀਵਾਰ ਦਾ ਇੱਕ ਹਿੱਸਾ ਟੁੱਟ ਗਿਆ ਸੀ। ਇਸ ਵੇਲੇ ਪੁਲ 'ਤੇ ਤਾਇਨਾਤ ਰੇਲਵੇ ਵਿਭਾਗ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਮਿੱਟੀ ਖਿਸਕਣ ਕਾਰਨ ਪੁਲ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ, ਪਠਾਨਕੋਟ ਪ੍ਰਸ਼ਾਸਨ ਨੇ ਚੱਕੀ ਨਦੀ 'ਤੇ ਬਣੇ ਨਵੇਂ ਪੁਲ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਸੜਕ ਬੰਦ ਹੈ। ਜੇਕਰ ਕੋਈ ਜਲੰਧਰ ਜਾਣਾ ਚਾਹੁੰਦਾ ਹੈ, ਤਾਂ ਉਸਨੂੰ ਗੁਰਦਾਸਪੁਰ ਰਸਤੇ ਤੋਂ ਜਾਣਾ ਪਵੇਗਾ।
Credit : www.jagbani.com