ਮੋਹਾਲੀ : ਇੱਥੇ ਨਵਾਂਗਾਓ ਦੇ ਜਯੰਤੀ ਮਾਜਰੀ ਦੇ ਪਿੰਡ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਭਾਰੀ ਮੀਂਹ ਕਾਰਨ ਪੂਰੀ ਤਰ੍ਹਾਂ ਪਾਣੀ ਨਾਲ ਭਰੇ ਹੋਏ ਹਨ। ਇਸ ਦੌਰਾਨ ਬੀਤੀ ਸ਼ਾਮ ਪਿੰਡ ਮੁੱਲਾਂਪੁਰ ਤੋਂ ਜਯੰਤੀ ਮਾਜਰੀ ਵੱਲ ਜਾਣ ਵਾਲੀ ਬਰਸਾਤੀ ਨਦੀ 'ਚ ਅਚਾਨਕ ਊਫ਼ਾਨ ਆ ਗਿਆ ਅਤੇ ਇਸ 'ਚ ਇਕ ਜੀਪ ਰੁੜ੍ਹ ਗਈ। ਚੰਗੀ ਗੱਲ ਇਹ ਰਹੀ ਕਿ ਜੀਪ ਚਲਾਉਣ ਵਾਲੇ ਅਤੇ ਬਾਕੀ ਲੋਕਾਂ ਦਾ ਬਚਾਅ ਹੋ ਗਿਆ ਅਤੇ ਲੋਕਾਂ ਨੇ ਜੀਪ ਨੂੰ ਵੀ ਬਾਹਰ ਕੱਢ ਲਿਆ ਪਰ ਇਹ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਨਦੀ 'ਚ ਪੂਰੀ ਰਫ਼ਤਾਰ ਨਾਲ ਪਾਣੀ ਵਹਿ ਰਿਹਾ ਸੀ ਅਤੇ ਨਦੀ ਕਿਨਾਰੇ ਖੜ੍ਹੇ ਲੋਕ ਆਪਣੇ ਘਰਾਂ ਨੂੰ ਜਾਣ ਲਈ ਵਹਾਅ ਦੇ ਸ਼ਾਂਤ ਹੋਣ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਇਕ ਜੀਪ ਦਾ ਚਾਲਕ ਨਦੀ ਕਿਨਾਰੇ ਖੜ੍ਹਾ ਸੀ। ਉਸ ਨੂੰ ਲੋਕਾਂ ਨੇ ਕਾਫੀ ਮਨਾਂ ਕੀਤਾ ਕਿ ਉਹ ਨਦੀ ਪਾਰ ਨਾ ਕਰੇ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ।
ਜੀਪ ਕੁੱਝ ਦੂਰੀ ਤੱਕ ਅੱਗੇ ਵਧੀ ਪਰ ਤੇਜ਼ ਵਹਾਅ ਕਾਰਨ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਦੇਖਦੇ ਹੀ ਦੇਖਦੇ ਉਸ ਦੀ ਜੀਪ ਨਦੀ ਦੇ ਤੇਜ਼ ਪਾਣੀ 'ਚ ਰੁੜ੍ਹ ਗਈ ਅਤੇ ਪਲਟੀਆਂ ਖਾਂਦੀ ਹੋਈ ਇਕ ਕਿਨਾਰੇ ਲੱਗ ਗਈ, ਜਿਸ ਕਾਰਨ ਜੀਪ 'ਚ ਬੈਠੇ ਬੰਦਿਆਂ ਦਾ ਬਚਾਅ ਹੋ ਗਿਆ। ਇਸ ਨੂੰ ਦੇਖ ਕੇ ਪਿੰਡ ਦੇ ਲੋਕਾਂ ਨੇ ਜੇ. ਸੀ. ਬੀ. ਦੀ ਮਦਦ ਨਾਲ ਜੀਪ ਨੂੰ ਬਾਹਰ ਕੱਢਿਆ ਪਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com