ਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਪੂਰੇ ਭਾਰਤ 'ਚ ਹੋ ਰਹੀ ਭਾਰੀ ਬਾਰਿਸ਼ ਨੇ ਆਉਣ-ਜਾਣ ਮੁਸ਼ਕਲ ਕੀਤਾ ਹੋਇਆ ਹੈ, ਉੱਥੇ ਹੀ ਦੇਸ਼ ਦੇ ਦੱਖਣੀ ਸੂਬੇ ਤਾਮਿਲਨਾਡੂ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਦਿਆਰਥੀਆਂ ਨਾਲ ਭਰੀ ਇਕ ਸਕੂਲ ਵੈਨ ਰੇਲਵੇ ਟਰੈਕ 'ਤੇ ਪਲਟ ਗਈ, ਜਿਸ ਕਾਰਨ ਮਿੰਟਾਂ 'ਚ ਹਫੜਾ-ਤਫੜੀ ਮਚ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸੂਬੇ ਦੇ ਕਡਲੋਰ ਜ਼ਿਲ੍ਹੇ 'ਚ ਵਾਪਰਿਆ, ਜਿੱਥੋਂ ਦੇ ਪੂਵਨਾਰ ਪਿੰਡ 'ਚ ਰੇਲਵੇ ਫਾਟਕ ਪਾਰ ਕਰਦੇ ਸਮੇਂ ਇਕ ਨਿੱਜੀ ਸਕੂਲ ਦੀ ਵੈਨ ਟਰੈਕ 'ਤੇ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਫਾਟਕ ਪਾਰ ਕਰਦੇ ਸਮੇਂ ਡਰਾਈਵਰ ਦਾ ਵੈਨ 'ਤੇ ਕਾਬੂ ਨਹੀਂ ਰਿਹਾ ਤੇ ਉਹ ਅਚਾਨਕ ਪਲਟ ਗਈ।
ਜਿਵੇਂ ਹੀ ਵੈਨ ਪਲਟੀ ਤਾਂ ਨਜ਼ਦੀਕੀ ਪਿੰਡ ਵਾਸੀ ਤੁਰੰਤ ਬੱਚਿਆਂ ਦਾ ਚੀਕ-ਚਿਹਾੜਾ ਸੁਣ ਕੇ ਉਸ ਵੱਲ ਭੱਜੇ ਤੇ ਜਾ ਕੇ ਵੈਨ ਨੂੰ ਸਿੱਧਾ ਕਰ ਕੇ ਉਸ ਨੂੰ ਰੇਲਵੇ ਫਾਟਕ ਤੋਂ ਅੱਗੇ ਕੀਤਾ। ਇਸ ਹਾਦਸੇ ਕਾਰਨ 8 ਵਿਦਿਆਰਥੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ।
VIDEO | Tamil Nadu: At least eight students were injured after a school van overturned while crossing a railway track near Virudhachalam. Further details awaited.
(Full video available on PTI Videos – https://t.co/n147TvrpG7) pic.twitter.com/IjILjmhREw
— Press Trust of India (@PTI_News) August 25, 2025
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਜਾ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਹਾਦਸੇ ਸਮੇਂ ਕੋਈ ਟਰੇਨ ਆਉਣ ਵਾਲੀ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com