ਇੰਟਰਨੈਸ਼ਨਲ ਡੈਸਕ- ਰੂਸ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਰਾਜਧਾਨੀ ਮਾਸਕੋ ਦੇ ਕੇਂਦਰੀ ਖੇਤਰ ’ਚ ਐਤਵਾਰ ਨੂੰ ਇਕ ਵੱਡੀ ਇਮਾਰਤ ’ਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖਮੀ ਹੋ ਗਏ।
ਐਮਰਜੈਂਸੀ ਸੇਵਾ ਵਿਭਾਗ ਨੇ ਕਿਹਾ ਕਿ ਲੁਬਯੰਕਾ ਸਕੁਏਅਰ ’ਤੇ ਸਥਿਤ ਸੈਂਟਰਲ ਚਿਲਡ੍ਰਨ ਸਟੋਰ ਦੇ ਸ਼ਾਪਿੰਗ ਸੈਂਟਰ ਦੀ ਤੀਜੀ ਮੰਜ਼ਿਲ ’ਤੇ ਇਹ ਧਮਾਕਾ ਹੋਇਆ। ਸਰਕਾਰੀ ਖਬਰ ਏਜੰਸੀ ਆਰ.ਆਈ.ਏ. ਨੋਵੋਸਤੀ ਅਨੁਸਾਰ ਗੈਸ ਸਿਲੰਡਰ ਫਟਣ ਕਾਰਨ ਇਹ ਧਮਾਕਾ ਹੋਇਆ।
ਮਾਸਕੋ ਦੇ ਸਿਹਤ ਵਿਭਾਗ ਨੇ ਕਿਹਾ ਕਿ ਜ਼ਖਮੀਆਂ ’ਚੋਂ 2 ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਧਮਾਕਾ ਸ਼ਾਇਦ ਉਪਕਰਣਾਂ ’ਚ ਤਕਨੀਕੀ ਨੁਕਸ ਕਾਰਨ ਹੋਇਆ। ਧਮਾਕੇ ਤੋਂ ਬਾਅਦ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਤੇ ਰੂਸ ਦੀ ਜਾਂਚ ਕਮੇਟੀ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com