ਭਾਰਤ 'ਚ 10 ਟ੍ਰਿਲੀਅਨ ਯੇਨ ਨਿਵੇਸ਼ ਕਰੇਗਾ ਜਾਪਾਨ, ਦੋਵਾਂ ਦੇਸ਼ਾਂ ਵਿਚਾਲੇ 150 ਸਮਝੌਤਿਆਂ ਦਾ ਹੋਇਆ ਐਲਾਨ

ਭਾਰਤ 'ਚ 10 ਟ੍ਰਿਲੀਅਨ ਯੇਨ ਨਿਵੇਸ਼ ਕਰੇਗਾ ਜਾਪਾਨ, ਦੋਵਾਂ ਦੇਸ਼ਾਂ ਵਿਚਾਲੇ 150 ਸਮਝੌਤਿਆਂ ਦਾ ਹੋਇਆ ਐਲਾਨ

ਨਵੀਂ ਦਿੱਲੀ- ਜਾਪਾਨ ਨੇ ਸ਼ੁੱਕਰਵਾਰ ਨੂੰ ਭਾਰਤ ਵਿਚ ਇਕ ਦਹਾਕੇ ਦੌਰਾਨ 10 ਟ੍ਰਿਲੀਅਨ ਯੇਨ ਨਿਵੇਸ਼ ਕਰਨ ਦਾ ਟੀਚਾ ਰੱਖਿਆ ਹੈ ਅਤੇ ਦੋਵਾਂ ਧਿਰਾਂ ਨੇ ਮਹੱਤਵਪੂਰਨ ਖਣਿਜ, ਰੱਖਿਆ ਅਤੇ ਤਕਨਾਲੋਜੀ ਵਰਗੇ ਕਈ ਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਇਕ ਪ੍ਰਮੁੱਖ ਰੋਡਮੈਪ ਤਿਆਰ ਕੀਤਾ। ਦੋਵਾਂ ਦੇਸ਼ਾਂ ਵਿਚਾਲੇ 150 ਸਮਝੌਤਿਆਂ ਦਾ ਐਲਾਨ ਹੋਇਆ ਹੈ। ਇਨ੍ਹਾਂ ਸਮਝੌਤਿਆਂ ਦੀ ਕੁੱਲ ਕੀਮਤ 13 ਬਿਲੀਅਨ ਡਾਲਰ (1 ਲੱਖ ਕਰੋੜ ਰੁਪਏ) ਤੋਂ ਵੱਧ ਹੈ।

ਇਹ ਫੈਸਲਾ ਵਪਾਰ ਅਤੇ ਟੈਰਿਫ ’ਤੇ ਅਮਰੀਕੀ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਆਰਥਿਕ ਉਥਲ-ਪੁਥਲ ਦੇ ਵਿਚਕਾਰ ਲਿਆ ਗਿਆ। ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਦੇ ਵਿਸਥਾਰ ਦੇ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਸ਼ਿਗੇਰੂ ਇਸ਼ੀਬਾ ਵਿਚਕਾਰ ਸਿਖਰ ਵਾਰਤਾ ਤੋਂ ਬਾਅਦ ਕੀਤੇ ਗਏ। 

ਜਾਪਾਨ ਦੌਰੇ ਦੌਰਾਨ ਟੋਕੀਓ ਪਹੁੰਚੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਜਾਪਾਨ ਸਹਿਯੋਗ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਮਹੱਤਵਪੂਰਨ ਹੈ ਅਤੇ ਦੋਵਾਂ ਧਿਰਾਂ ਨੇ ਸਾਂਝੇਦਾਰੀ ਵਿਚ ਇਕ ‘ਨਵੇਂ ਅਤੇ ਸੁਨਹਿਰੀ ਅਧਿਆਏ’ ਦੀ ਮਜ਼ਬੂਤ ​​ਨੀਂਹ ਰੱਖੀ ਹੈ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਇਕ ਆਜ਼ਾਦ, ਖੁੱਲ੍ਹੇ, ਸ਼ਾਂਤਮਈ, ਖੁਸ਼ਹਾਲ ਅਤੇ ਨਿਯਮ-ਅਧਾਰਤ ਹਿੰਦ-ਪ੍ਰਸ਼ਾਂਤ ਖੇਤਰ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਦੋਵਾਂ ਧਿਰਾਂ ਨੇ ਰੱਖਿਆ ਉਦਯੋਗ ਅਤੇ ਨਵੀਨਤਾ ਦੇ ਖੇਤਰ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਦਾ ਵੀ ਫੈਸਲਾ ਲਿਆ।

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS