ਨੈਸ਼ਨਲ ਡੈਸਕ- ਭਾਰਤ ਤੇ ਜਾਪਾਨ ਨੇ ਚੰਦਰਯਾਨ-5 ਮਿਸ਼ਨ ਸਬੰਧੀ ਇਕ ਮਹੱਤਵਪੂਰਨ ਸਮਝੌਤੇ ’ਤੇ ਹਸਤਾਖਰ ਕੀਤੇ। ਇਹ ਮਿਸ਼ਨ ਦੋਵਾਂ ਦੇਸ਼ਾਂ ਦੀਆਂ ਪੁਲਾੜ ਏਜੰਸੀਆਂ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਜਾਪਾਨ ਏਰੋਸਪੇਸ ਐਕਸਪਲੋਰੇਸ਼ਨ ਏਜੰਸੀ (ਜੇ. ਏ. ਐੱਕਸ. ਏ.) ਦਾ ਸਾਂਝਾ ਆਪ੍ਰੇਸ਼ਨ ਹੋਵੇਗਾ। ਇਸ ਦੇ ਤਹਿਤ, ਚੰਦਰਮਾ ਦੇ ਧਰੁਵੀ ਖੇਤਰਾਂ ਵਿਚ ਖੋਜ ਕੀਤੀ ਜਾਵੇਗੀ।
ਚੰਦਰਯਾਨ-5 ਮਿਸ਼ਨ ਦਾ ਮੁੱਖ ਉਦੇਸ਼ ਚੰਦਰਮਾ ਦੇ ਦੱਖਣੀ ਧਰੁਵ ਦੇ ਉਸ ਹਿੱਸੇ ਦੀ ਜਾਂਚ ਕਰਨਾ ਹੈ, ਜੋ ਹਮੇਸ਼ਾ ਪਰਛਾਵੇਂ ਵਿਚ ਰਹਿੰਦਾ ਹੈ। ਸਮਝੌਤੇ ਦੇ ਅਨੁਸਾਰ, ਜੇ. ਏ. ਐੱਕਸ. ਏ. ਇਸ ਮਿਸ਼ਨ ਨੂੰ ਆਪਣੇ ਐੱਚ-3-24-ਐੱਲ ਰਾਕੇਟ ਨਾਲ ਲਾਂਚ ਕਰੇਗਾ। ਇਹ ਰਾਕੇਟ ਇਸਰੋ ਦੇ ਚੰਦਰਮਾ ਲੈਂਡਰ ਨੂੰ ਲੈ ਕੇ ਜਾਵੇਗਾ। ਇਸ ਲੈਂਡਰ ਦੇ ਅੰਦਰ ਜਾਪਾਨ ਵੱਲੋਂ ਬਣਾਇਆ ਗਿਆ ਇਕ ਚੰਦਰਮਾ ਰੋਵਰ ਹੋਵੇਗਾ।
Credit : www.jagbani.com