ਗੈਜੇਟ ਡੈਸਕ- ਗੂਗਲ ਪਲੇਅ ਦੀ ਇਕ ੀਫਿਕੇਸ਼ਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਅਫਵਾਹ ਫੈਲ ਗਈ ਕਿ 31 ਅਗਸਤ ਤੋਂ ਬਾਅਦ ਪੇਟੀਐੱਮ UPI ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਇਸ ਕਾਰਨ ਯੂਜ਼ਰਸ 'ਚ ਘਬਰਾਹਟ ਵਧ ਗਈ ਹੈ। ਹਾਲਾਂਕਿ, ਪੇਟੀਐੱਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਪੇਮੈਂਟਸ ਅਤੇ ਰੋਜ਼ਾਨਾ ਦੇ ਲੈਣ-ਦੇਣ 'ਤੇ ਕੋਈ ਅਸਰ ਨਹੀਂ ਪਵੇਗਾ।
ਕੀ ਬਦਲੇਗਾ?
- ਕੰਪਨੀ ਦੇ ਅਨੁਸਾਰ, ਤਬਦੀਲੀ ਸਿਰਫ਼ Recurring Payments (ਮਹੀਨਾਵਾਰ ਸਬਸਕ੍ਰਿਪਸ਼ਨ) ਲਈ ਹੋਵੇਗੀ।
- ਜਿਵੇਂ YouTube Premium, Google One Storage ਜਾਂ ਹੋਰ ਸੇਵਾਵਾਂ ਜਿੱਥੇ ਹਰ ਮਹੀਨੇ ਆਟੋਮੈਟਿਕ ਪੇਮੈਂਟ ਕਰਨ ਵਾਲੇ ਯੂਜ਼ਰਸ ਨੂੰ ਹੁਣ ਪੁਰਾਣੇ @paytm ਹੈਂਡਲ ਨੂੰ ਬੈਂਕ-ਲਿੰਕਡ ਨਵੇਂ ਹੈਂਡਲ ਤੋਂ ਬਦਲਣਾ ਹੋਵੇਗਾ।
ਉਦਾਹਰਣ ਲਈ:
- ਪਹਿਲਾਂ ID rajesh@paytm ਸੀ।
- ਹੁਣ ਇਹ rajesh@pthdfc ਜਾਂ rajesh@ptsbi ਵਜੋਂ ਬਦਲ ਜਾਵੇਗੀ।
- ਕੀ ਨਹੀਂ ਬਦਲੇਗਾ?
- ਦੁਕਾਨਾਂ 'ਤੇ ਪੇਮੈਂਟ
- ਦੋਸਤਾਂ/ਪਰਿਵਾਰ ਨੂੰ ਪੈਸੇ ਭੇਜਣੇ
- ਬਿਲ ਪੇਮੈਂਟ ਜਾਂ ਆਨਲਾਈਨ ਖਰੀਦਦਾਰੀ
- ਇਹ ਸਾਰੇ ਆਮ UPI ਲੈਣ-ਦੇਣ ਪਹਿਲਾਂ ਵਾਂਗ ਹੀ ਚੱਲਦੇ ਰਹਿਣਗੇ।
ਗੂਗਲ ਪਲੇਅ ਨੇ ਅਲਰਟ ਕਿਉਂ ਭੇਜਿਆ?
ਗੂਗਲ ਪਲੇਅ ਨੇ ੀਫਿਕੇਸ਼ਨ ਇਸ ਲਈ ਦਿੱਤੀ ਕਿਉਂਕਿ 31 ਅਗਸਤ 2025 ਤੱਕ ਸਾਰੇ ਸਬਸਕ੍ਰਿਪਸ਼ਨ ਪੇਮੈਂਟਸ ਲਈ ਨਵੇਂ UPI ਹੈਂਡਲ ਅਪਡੇਟ ਕਰਨਾ ਲਾਜ਼ਮੀ ਹੈ। 1 ਸਤੰਬਰ ਤੋਂ ਪੁਰਾਣੇ @paytm ਹੈਂਡਲ ਗੂਗਲ ਪਲੇਅ 'ਤੇ ਮਨਜ਼ੂਰ ਨਹੀਂ ਹੋਣਗੇ। ਇਹ ਨਿਯਮ NPCI (ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਹੁਕਮਾਂ 'ਤੇ ਲਾਗੂ ਕੀਤਾ ਜਾਵੇਗਾ।
ਯੂਜ਼ਰਜ਼ ਕੀ ਕਰਨ?
- ਜਿਨ੍ਹਾਂ ਕੋਲ ਸਬਸਕ੍ਰਿਪਸ਼ਨ ਸੇਵਾਵਾਂ ਹਨ, ਉਹ ਆਪਣੀ UPI ID ਨੂੰ ਬੈਂਕ-ਲਿੰਕਡ ਨਵੇਂ ਹੈਂਡਲ ਨਾਲ ਅਪਡੇਟ ਕਰਨ।
- ਚਾਹੁਣ ਤਾਂ Google Pay, PhonePe ਵਰਗੇ ਹੋਰ UPI ਐਪ ਦਾ ਇਸਤੇਮਾਲ ਕਰ ਸਕਦੇ ਹਨ।
- ਵਿਕਲਪਿਕ ਤੌਰ 'ਤੇ, ਡੈਬਿਟ/ਕ੍ਰੈਡਿਟ ਕਾਰਡ ਨਾਲ ਵੀ ਆਟੋ ਪੇਮੈਂਟ ਸੈਟ ਕਰ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com