ਮਸ਼ਹੂਰ ਕਾਮੇਡੀਅਨ ਦਾ ਸਟੇਜ ਸ਼ੋਅ ਤੋਂ ਲੰਬਾ ਬ੍ਰੇਕ, ਇਸ ਕਾਰਨ ਲਿਆ ਵੱਡਾ ਫ਼ੈਸਲਾ

ਮਸ਼ਹੂਰ ਕਾਮੇਡੀਅਨ ਦਾ ਸਟੇਜ ਸ਼ੋਅ ਤੋਂ ਲੰਬਾ ਬ੍ਰੇਕ, ਇਸ ਕਾਰਨ ਲਿਆ ਵੱਡਾ ਫ਼ੈਸਲਾ

ਮੁੰਬਈ- ਭਾਰਤ ਦੇ ਮਸ਼ਹੂਰ ਕਾਮੇਡੀਅਨ ਜ਼ਾਕਿਰ ਖਾਨ, ਜਿਨ੍ਹਾਂ ਨੇ ਹਾਲ ਹੀ 'ਚ ਨਿਊਯਾਰਕ ਦੇ ਮੈਡਿਸਨ ਸਕੁਏਅਰ ਗਾਰਡਨ 'ਚ ਪਰਫਾਰਮ ਕਰਕੇ ਇਤਿਹਾਸ ਰਚਿਆ ਸੀ, ਹੁਣ ਸਟੇਜ ਸ਼ੋਜ਼ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਹ ਕਦਮ ਆਪਣੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਚੁੱਕਿਆ ਹੈ।

ਪਿਛਲੇ ਇਕ ਸਾਲ ਤੋਂ ਬੀਮਾਰ

ਜ਼ਾਕਿਰ ਨੇ ਆਪਣੇ ਆਧਿਕਾਰਿਕ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਉਹ ਪਿਛਲੇ ਇਕ ਸਾਲ ਤੋਂ ਬੀਮਾਰ ਹਨ, ਪਰ ਇਸ ਦੇ ਬਾਵਜੂਦ ਲਗਾਤਾਰ ਸ਼ੋਅ ਕਰ ਰਹੇ ਸਨ। ਹਰ ਰੋਜ਼ 2-3 ਸ਼ੋਅ, ਲਗਾਤਾਰ ਯਾਤਰਾ, ਬੇ-ਤਰਤੀਬ ਖਾਣ-ਪੀਣ ਅਤੇ ਘੱਟ ਨੀਂਦ ਨੇ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਪਾਇਆ। ਡਾਕਟਰਾਂ ਨੇ ਹੁਣ ਉਨ੍ਹਾਂ ਨੂੰ ਬ੍ਰੇਕ ਲੈਣ ਦੀ ਸਲਾਹ ਦਿੱਤੀ ਹੈ। ਜ਼ਾਕਿਰ ਨੇ ਕਿਹਾ,''ਮੈਨੂੰ ਸਟੇਜ 'ਤੇ ਰਹਿਣਾ ਬਹੁਤ ਪਸੰਦ ਹੈ, ਪਰ ਲੱਗਦਾ ਹੈ ਕਿ ਹੁਣ ਸਰੀਰ ਥੱਕ ਗਿਆ ਹੈ। ਮਾਮਲਾ ਹੱਥੋਂ ਨਿਕਲੇ, ਉਸ ਤੋਂ ਪਹਿਲਾਂ ਹੀ ਸੰਭਾਲਣਾ ਚਾਹੀਦਾ ਹੈ।” 

PunjabKesari

ਇੰਡੀਆ ਟੂਰ ਤੋਂ ਬਾਅਦ ਲੈਣਗੇ ਲੰਮਾ ਬ੍ਰੇਕ

ਉਨ੍ਹਾਂ ਨੇ ਦੱਸਿਆ ਕਿ ਇਸ ਵਾਰੀ ਦਾ ਇੰਡੀਆ ਟੂਰ ਸੀਮਿਤ ਸ਼ਹਿਰਾਂ 'ਚ ਹੀ ਕੀਤਾ ਜਾਵੇਗਾ ਅਤੇ ਵੱਧ ਸ਼ੋਅ ਜਾਂ ਨਵੇਂ ਸ਼ੋਅ ਨਹੀਂ ਜੋੜੇ ਜਾਣਗੇ। ਇਸ ਟੂਰ ਤੋਂ ਬਾਅਦ ਇਕ ਖ਼ਾਸ ਸਪੈਸ਼ਲ ਰਿਕਾਰਡਿੰਗ ਹੋਵੇਗੀ, ਜਿਸ ਤੋਂ ਬਾਅਦ ਜ਼ਾਕਿਰ ਖਾਨ ਲੰਮਾ ਆਰਾਮ ਕਰਨਗੇ।

ਮੈਡਿਸਨ ਸਕੁਏਅਰ ਗਾਰਡਨ 'ਚ ਇਤਿਹਾਸ

17 ਅਗਸਤ ਨੂੰ ਜ਼ਾਕਿਰ ਖਾਨ ਨੇ ਨਿਊਯਾਰਕ ਦੇ ਮੈਡਿਸਨ ਸਕੁਏਅਰ ਗਾਰਡਨ 'ਚ ਕਾਮੇਡੀ ਸ਼ੋਅ ਕੀਤਾ। ਇਹ ਦੁਨੀਆ ਦੇ ਸਭ ਤੋਂ ਪ੍ਰਸਿੱਧ ਪਰਫਾਰਮੈਂਸ ਵੇਨਿਊਜ਼ 'ਚੋਂ ਇਕ ਹੈ। ਜ਼ਾਕਿਰ ਖਾਨ ਇੱਥੇ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਕਾਮੇਡੀਅਨ ਬਣੇ। ਇਸ ਸ਼ੋਅ 'ਚ ਲਗਭਗ 6 ਹਜ਼ਾਰ ਲੋਕਾਂ ਆਏ ਅਤੇ ਜ਼ਾਕਿਰ ਖਾਨ ਅਮਰੀਕਾ ਦੇ ਇਸ ਮਸ਼ਹੂਰ ਇਨਡੋਰ ਅਰੀਨਾ 'ਚ ਹਿੰਦੀ 'ਚ ਪਰਫਾਰਮ ਕਰਨ ਵਾਲੇ ਪਹਿਲੇ ਸਟੈਂਡਅਪ ਆਰਟਿਸਟ ਬਣ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS