ਫਿਰੋਜ਼ਪੁਰ/ਫਾਜ਼ਿਲਕਾ : ਪੰਜਾਬ ਸਰਕਾਰ ਵਲੋਂ 9 ਸਤੰਬਰ ਤੋਂ ਸਾਰੇ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਸਕੂਲਾਂ 'ਚ ਅਜੇ ਛੁੱਟੀਆਂ ਦੀ ਰਹਿਣਗੀਆਂ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ 36 ਹੜ੍ਹ ਪ੍ਰਭਾਵਿਤ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ, ਜਦੋਂ ਕਿ ਬਾਕੀ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਅਧਿਆਪਕਾਂ ਲਈ 8 ਸਤੰਬਰ ਤੋਂ ਅਤੇ ਵਿਦਿਆਰਥੀਆਂ ਲਈ 9 ਸਤੰਬਰ ਤੋਂ ਆਮ ਵਾਂਗ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ 8 ਸਤੰਬਰ ਨੂੰ ਅਧਿਆਪਕ ਸਕੂਲ ਆਉਣਗੇ ਅਤੇ ਆਪਣੀ ਦੇਖ-ਰੇਖ 'ਚ ਸਫ਼ਾਈ ਵਿਵਸਥਾ ਕਰਵਾਉਣ ਨੂੰ ਯਕੀਨੀ ਬਣਾਉਣਗੇ। ਸਫ਼ਾਈ ਵਿਵਸਥਾ ਯਕੀਨੀ ਬਣਾਉਣ ਉਪਰੰਤ 9 ਸਤੰਬਰ ਤੋਂ ਵਿਦਿਆਰਥੀਆਂ ਲਈ ਵੀ ਸਕੂਲ ਆਮ ਦਿਨਾਂ ਵਾਂਗ ਖੁੱਲ੍ਹਣਗੇ।
ਉਨ੍ਹਾਂ ਦੱਸਿਆ ਕਿ ਪਰ ਜ਼ਿਲ੍ਹੇ ਦੇ 36 ਹੜ੍ਹ ਤੋਂ ਪ੍ਰਭਾਵਿਤ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਟੇਂਡੀ ਵਾਲਾ, ਕਾਲੂ ਵਾਲਾ, ਗੱਟੀ ਰਹੀਮੇ ਕੇ, ਨਿਹਾਲਾ ਲਵੇਰਾ, ਧੀਰਾ ਘਾਰਾ, ਕਾਮਲਵਾਲਾ ਮੁੱਠਿਆਂ ਵਾਲਾ, ਨਿਹਾਲੇ ਵਾਲਾ, ਚਾਂਦੀ ਵਾਲਾ, ਰਾਜੋ ਕੇ ਉਸਪਾਰ, ਖੁੰਦਰ ਗੱਟੀ, ਆਲੇ ਵਾਲਾ, ਅਰਾਜੀ ਸਭਰਾਂ, ਦੁੱਲੇ ਕੇ ਨੱਥੂ ਵਾਲਾ, ਗੱਟੀ ਅਜਾਇਬ ਸਿੰਘ, ਨੌ ਬਹਿਰਾਮ ਸ਼ੇਰ ਸਿੰਘ, ਧਾਨੀ ਗੁਰਮੁੱਖ ਸਿੰਘ, ਰਾਣਾ ਪੰਜ ਗਰਾਈ, ਨਵਾਂ ਰਾਣਾ ਪੰਜਾ ਗਰਾਈ, ਸ਼ੇਰ ਸਿੰਘ ਵਾਲਾ, ਮੌਜੀ ਬਹਾਦੁਰ ਕੇ, ਕਾਲੇ ਕੇ ਹਿਠਾੜ, ਕੁਤਬਦੀਨ ਵਾਲਾ, ਬੰਢਾਲਾ, ਬਸਤੀ ਰਾਮ ਲਾਲ, ਭੱਖੜਾ, ਸੁਲਤਾਨ ਵਾਲਾ, ਫੱਤੇ ਵਾਲਾ, ਬੱਗੇ ਵਾਲਾ, ਸਰਕਾਰੀ ਮਿਡਲ ਸਕੂਲ ਆਲੇ ਵਾਲਾ, ਮਾਹਲਮ, ਸਰਕਾਰੀ ਹਾਈ ਸਕੂਲ ਖੁੰਦਰ ਗੱਟੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ, ਗੱਟੀ ਰਾਜੋ ਕੇ ਅਤੇ ਨੌ ਬਹਿਰਾਮ ਸ਼ੇਰ ਸਿੰਘ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com