ਇੰਟਰਨੈਸ਼ਨਲ ਡੈਸਕ- ਹਾਂਗਕਾਂਗ ਅਤੇ ਗੁਆਂਢੀ ਚੀਨ ਦੇ ਕੁਝ ਹਿੱਸਿਆਂ 'ਚ ਟ੍ਰਾਪਿਕਲ ਸਟਾਰਮ 'ਤਪਾਹ' ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਤੂਫ਼ਾਨੀ ਹਵਾਵਾਂ ਦੀ ਗਤੀ 170 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ ਹੈ ਅਤੇ ਭਾਰੀ ਮੀਂਹ ਪੈ ਰਿਹਾ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਜ਼ਮੀਨ ਖਿਸਕਣ ਜਾਂ ਹੜ੍ਹ ਦੀ ਕੋਈ ਸੂਚਨਾ ਨਹੀਂ ਹੈ।
ਹਾਂਗਕਾਂਗ ‘ਚ ਸਖ਼ਤ ਸੁਰੱਖਿਆ ਪ੍ਰਬੰਧ
ਸੋਮਵਾਰ ਨੂੰ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਬਦਤਰ ਮੌਸਮ ਕਾਰਨ ਕਈ ਫਲਾਈਟਾਂ ਰੱਦ ਹੋ ਗਈਆਂ ਹਨ। ਵਪਾਰਕ ਸੰਸਥਾਨ ਵੀ ਸੁਰੱਖਿਆ ਲਈ ਬੰਦ ਹਨ। ਬੱਸਾਂ ਅਤੇ ਟ੍ਰੇਨਾਂ ਸਮੇਤ ਜ਼ਿਆਦਾਤਰ ਟ੍ਰਾਂਸਪੋਰਟ ਸਰਵਿਸਿਜ਼ ਰੁਕ ਗਈਆਂ ਹਨ। ਮੈਟਰੋ ਰੇਲ ਸਿਸਟਮ ਘੱਟ ਅੰਤਰਾਲ 'ਤੇ ਚਲਾਇਆ ਜਾ ਰਿਹਾ ਹੈ। ਹਾਂਗਕਾਂਗ ਮੌਸਮ ਵਿਭਾਗ ਨੇ ਤੂਫਾਨ 8 ਸਿਗਨਲ ਜਾਰੀ ਕੀਤਾ ਹੈ, ਜੋ ਕਿ ਦੇਸ਼ ਦਾ ਤੀਜਾ ਸਭ ਤੋਂ ਵੱਡਾ ਤੂਫਾਨ ਮੰਨਿਆ ਜਾਂਦਾ ਹੈ।
ਹੌਲੀ-ਹੌਲੀ ਹਾਂਗਕਾਂਗ ਤੋਂ ਦੂਰ ਜਾ ਰਿਹਾ ਤਪਾਹ
ਸੋਮਵਾਰ ਸਵੇਰੇ ਲਾਨਟਾਉ ਟਾਪੂ ‘ਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹਵਾਵਾਂ ਦੀ ਗਤੀ 101 ਕਿਲੋਮੀਟਰ ਪ੍ਰਤੀ ਘੰਟਾ ਰਿਹੀ, ਜੋ ਕੁਝ ਸਮੇਂ ਲਈ 151 ਕਿਮੀ/ਘੰਟਾ ਤੱਕ ਪਹੁੰਚ ਗਈ। ਅਧਿਕਾਰੀਆਂ ਨੇ ਸਵੇਰੇ 4:55 ਵਜੇ ਘੱਟ ਪੱਧਰੀ ਬਰਸਾਤੀ ਅਲਰਟ ਜਾਰੀ ਕੀਤਾ। ਮੌਸਮ ਵਿਭਾਗ ਮੁਤਾਬਕ ਤਪਾਹ ਸਵੇਰੇ 8:50 ਵਜੇ ਚੀਨ ਦੇ ਗੁਆਂਗਡੋਂਗ ਪ੍ਰਾਂਤ ਦੇ ਤਾਈਸ਼ਾਨ 'ਚ ਪਹੁੰਚ ਗਿਆ ਸੀ ਅਤੇ ਹੁਣ ਇਹ ਹੌਲੀ-ਹੌਲੀ ਹਾਂਗਕਾਂਗ ਤੋਂ ਦੂਰ ਜਾ ਰਿਹਾ ਹੈ।
ਚੀਨ 'ਚ ਵੀ ਅਸਰ
ਹਾਂਗਕਾਂਗ ਦੇ ਗੁਆਂਢੀ ਚੀਨ ਦੇ ਸ਼ੇਂਜੇਨ ਸ਼ਹਿਰ 'ਚ ਵੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਤੂਫ਼ਾਨ ਦੇ ਖ਼ਤਰੇ ਨੂੰ ਵੇਖਦੇ ਹੋਏ ਦੱਖਣੀ ਚੀਨ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਐਤਵਾਰ ਦੁਪਹਿਰ ਤੱਕ ਲਗਭਗ 60 ਹਜ਼ਾਰ ਲੋਕਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਤੂਫ਼ਾਨ ਕਾਰਨ 100 ਤੋਂ ਵੱਧ ਫਲਾਈਟਾਂ ਰੱਦ ਹੋ ਚੁੱਕੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com