ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਵਿੱਚ ਆਪਣੇ ਖੁੰਖਾਰ ਖਲਨਾਇਕ ਦੇ ਰੂਪ ਨਾਲ ਪਛਾਣ ਬਣਾਉਣ ਵਾਲੇ ਮਹਾਵੀਰ ਸ਼ਾਹ ਨੇ ਸਿਰਫ਼ 23 ਸਾਲ ਦੇ ਕਰੀਅਰ ਵਿੱਚ 90 ਤੋਂ ਵੱਧ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਉਨ੍ਹਾਂ ਦੀਆਂ ਬਿਲੌਰੀਆਂ ਅੱਖਾਂ ਅਤੇ ਖੌਫ਼ਨਾਕ ਹਾਸੇ ਨੇ ਉਨ੍ਹਾਂ ਨੂੰ ਦਰਸ਼ਕਾਂ ਦੇ ਦਿਨਾਂ ਵਿੱਚ ਅਲੱਗ ਥਾਂ ਦਿੱਤੀ। 1977 ਵਿੱਚ ਫ਼ਿਲਮ ‘ਅਬ ਕਿਆ ਹੋਗਾ’ ਨਾਲ ਡੈਬਿਊ ਕਰਨ ਵਾਲੇ ਮਹਾਵੀਰ ਸ਼ਾਹ ਨੇ ਡਰਾਈਵਰ ਤੋਂ ਲੈ ਕੇ ਗੁੰਡੇ, ਬੇਇਮਾਨ ਪੁਲਸ ਅਧਿਕਾਰੀ ਅਤੇ ਵਕੀਲ ਤੱਕ ਦੇ ਕਈ ਕਿਰਦਾਰ ਨਿਭਾਏ। ਉਹ ਖ਼ਾਸ ਕਰਕੇ ਬੁਰੇ ਪੁਲਸ ਅਫਸਰ ਦੇ ਰੋਲ ਲਈ ਜਾਣੇ ਗਏ। ਤਿਰੰਗਾ’ (1992), ‘ਤੇਜ਼ਾਬ’ (1988), ‘ਜੁੜਵਾ’ (1997), ‘ਬੜੇ ਮਿਆਂ ਛੋਟੇ ਮਿਆਂ’ (1998), ‘ਮਹਿੰਦੀ’ (1998) ਵਰਗੀਆਂ ਫ਼ਿਲਮਾਂ ਨਾਲ ਉਹ ਚਰਚਾ ਵਿੱਚ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com