ਦੁਬਈ/ਨਵੀਂ ਦਿੱਲੀ (ਯੂ. ਐੱਨ. ਆਈ.)- ਕੇਂਦਰੀ ਸੰਚਾਰ ਅਤੇ ਉਤਰ ਪੂਰਬੀ ਖੇਤਰ ਵਿਕਾਸ ਮੰਤਰੀ ਜੋਯਤੀਰਾਦਿੱਤਿਆ ਐੱਮ. ਸਿੰਧੀਆ ਨੇ ਦੁਬਈ ’ਚ ਆਯੋਜਿਤ 28ਵੇਂ ਯੂਨੀਵਰਸਲ ਪੋਸਟਲ ਕਾਂਗਰਸ ’ਚ ਭਾਰਤ ਦੀ ਮੋਬਾਈਲ ਐਪ ਆਧਾਰਿਤ ਡਿਜੀਟਲ ਭੁਗਤਾਨ ਪ੍ਰਣਾਲੀ ਯੂ. ਪੀ. ਆਈ. ਅਤੇ ਗਲੋਬਲ ਡਾਕ-ਸੇਵਾ ਯੂਨੀਅਨ ਯੂ. ਪੀ. ਯੂ. ਦੇ ਤਾਲਮੇਲ ਨਾਲ ਚਲਾਏ ਜਾਣ ਵਾਲੇ ਪ੍ਰਾਜੈਕਟ ਦਾ ਇਤਿਹਾਸਕ ਸ਼ੁਭ ਆਰੰਭ ਕੀਤਾ। ਉਨ੍ਹਾਂ ਨੇ ਗਲੋਬਲ ਪੱਧਰ ’ਤੇ ਡਾਕ ਸੇਵਾ ਖੇਤਰ ਨੂੰ ਮਜ਼ਬੂਤ ਕਰਨ ਲਈ ਤਕਨੀਕੀ ਨਵੀਨਤਾ ਵਾਸਤੇ ਭਾਰਤ ਵੱਲੋਂ ਇਕ ਕਰੋਡ਼ ਡਾਲਰ ਦੇ ਯੋਗਦਾਨ ਦਾ ਐਲਾਨ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
ਇਕ ਆਧਿਕਾਰਕ ਬਿਆਨ ਅਨੁਸਾਰ ਇਹ ਇਤਿਹਾਸਕ ਪਹਿਲ ਵਿਸ਼ਵ ਭਰ ਦੇ ਕਰੋਡ਼ਾਂ ਲੋਕਾਂ ਲਈ ਸਰਹੱਦ-ਪਾਰ ਪੈਸਾ ਭੇਜਣ ਦੀ ਪ੍ਰਕਿਰਿਆ ’ਚ ਕ੍ਰਾਂਤੀਵਾਦੀ ਬਦਲਾਅ ਲਿਆਵੇਗੀ। ਇਹ ਵੀ ਕਿਹਾ ਗਿਆ ਹੈ ਕਿ ਇਹ ਤਕਨੀਕ ਭਾਰਤ ਦੇ ਡਾਕ ਵਿਭਾਗ (ਡੀ. ਓ. ਪੀ.), ਐੱਨ. ਪੀ. ਸੀ. ਆਈ . ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨ. ਆਈ. ਪੀ. ਐੱਲ.) ਅਤੇ ਯੂਨੀਵਰਸਲ ਪੋਸਟਲ ਯੂਨੀਅਨ (ਯੂ. ਪੀ. ਯੂ.) ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com