10 ਗ੍ਰਾਮ Gold ਦੀ ਕੀਮਤ ਪਹੁੰਚੀ 1.30 ਲੱਖ ਦੇ ਪਾਰ, ਨਵੇਂ ਸਿਖਰ 'ਤੇ ਪਹੁੰਚੇ ਸੋਨੇ-ਚਾਂਦੀ ਦੇ ਭਾਅ

10 ਗ੍ਰਾਮ Gold ਦੀ ਕੀਮਤ ਪਹੁੰਚੀ 1.30 ਲੱਖ ਦੇ ਪਾਰ, ਨਵੇਂ ਸਿਖਰ 'ਤੇ ਪਹੁੰਚੇ ਸੋਨੇ-ਚਾਂਦੀ ਦੇ ਭਾਅ

ਬਿਜ਼ਨੈੱਸ ਡੈਸਕ - ਵਿਸ਼ਲੇਸ਼ਕਾਂ ਮੁਤਾਬਕ ਅਮਰੀਕੀ ਪ੍ਰਸ਼ਾਸਨ 'ਚ ਰੁਕਾਵਟ, ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਹੋਰ ਕਟੌਤੀ ਦੀ ਉਮੀਦ ਅਤੇ ਵਧਦੇ ਵਪਾਰ ਅਤੇ ਭੂ-ਰਾਜਨੀਤਿਕ ਤਣਾਅ ਕਾਰਨ ਸੋਨੇ ਦੀ ਖਰੀਦਦਾਰੀ ਵਧਣ ਦਰਮਿਆਨ ਸੁਰੱਖਿਅਤ ਨਿਵੇਸ਼ ਦੀ ਮੰਗ ਵਧੀ ਹੈ। ਇਸ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 

ਸੋਨੇ ਦੀ ਕੀਮਤ

ਅੱਜ ਸੋਮਵਾਰ ਨੂੰ ਦਿੱਲੀ 'ਚ ਸੋਨੇ ਦੀਆਂ ਕੀਮਤਾਂ 9,700 ਰੁਪਏ ਵਧ ਕੇ 1,30,300 ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ 'ਤੇ ਪਹੁੰਚ ਗਈਆਂ। 99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ ਸਥਾਨਕ ਸਰਾਫਾ ਬਾਜ਼ਾਰ ਵਿੱਚ 2,700 ਰੁਪਏ ਵਧ ਕੇ 1,22,700 ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। ਪਿਛਲੇ ਬਾਜ਼ਾਰ ਸੈਸ਼ਨ ਵਿੱਚ ਸੋਨਾ 1,20,000 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਚਾਂਦੀ ਦੀਆਂ ਕੀਮਤ

ਚਾਂਦੀ ਦੀਆਂ ਕੀਮਤ 7,400 ਵਧ ਕੇ 1,57,400 ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਨਵੇਂ ਸਿਖਰ 'ਤੇ ਪਹੁੰਚ ਗਈ ਹੈ। ਇਹ ਸ਼ੁੱਕਰਵਾਰ ਨੂੰ 1,50,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨਾ ਲਗਭਗ 2 ਪ੍ਰਤੀਸ਼ਤ ਵਧ ਕੇ $3,949.58 ਪ੍ਰਤੀ ਔਂਸ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ, ਜਦੋਂ ਕਿ ਚਾਂਦੀ 1 ਪ੍ਰਤੀਸ਼ਤ ਵਧ ਕੇ $48.75 ਪ੍ਰਤੀ ਔਂਸ ਦੇ ਉੱਚੇ ਪੱਧਰ 'ਤੇ ਪਹੁੰਚ ਗਈ।

ਤੇਜ਼ੀ ਦੇ ਪਿੱਛੇ ਦੋ ਮੁੱਖ ਕਾਰਨ

ਸੋਨੇ ਦੀਆਂ ਕੀਮਤਾਂ ਵਿੱਚ ਇਸ ਤੇਜ਼ੀ ਦੇ ਪਿੱਛੇ ਦੋ ਮੁੱਖ ਕਾਰਨ ਹਨ: ਪਹਿਲਾ, ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ, ਜਿਸ ਨਾਲ ਆਯਾਤ ਕੀਤਾ ਸੋਨਾ ਹੋਰ ਮਹਿੰਗਾ ਹੋ ਗਿਆ ਹੈ। ਦੂਜਾ, ਵਿਦੇਸ਼ੀ ਬਾਜ਼ਾਰਾਂ ਵਿੱਚ ਨਿਵੇਸ਼ਕ ਫਿਰ ਸੋਨੇ ਨੂੰ ਸੁਰੱਖਿਅਤ ਨਿਵੇਸ਼ ਵਜੋਂ ਦੇਖ ਰਹੇ ਹਨ।

Credit : www.jagbani.com

  • TODAY TOP NEWS