Alert! ਸਮੁੰਦਰ ਦੇ ਕੰਢੇ ਨਾਲ ਟਕਰਾਇਆ ਚੱਕਰਵਾਤੀ ਤੂਫਾਨ ‘ਮੋਂਥਾ’, 3 ਸੂਬਿਆਂ ’ਚ ਰੈੱਡ ਅਲਰਟ ਜਾਰੀ

Alert! ਸਮੁੰਦਰ ਦੇ ਕੰਢੇ ਨਾਲ ਟਕਰਾਇਆ ਚੱਕਰਵਾਤੀ ਤੂਫਾਨ ‘ਮੋਂਥਾ’, 3 ਸੂਬਿਆਂ ’ਚ ਰੈੱਡ ਅਲਰਟ ਜਾਰੀ

ਅਮਰਾਵਤੀ - ਆਂਧਰਾ ਪ੍ਰਦੇਸ਼ ਰਾਜ ਆਫਤ ਪ੍ਰਬੰਧਨ ਅਥਾਰਿਟੀ ਦੇ ਪ੍ਰਬੰਧ ਨਿਰਦੇਸ਼ਕ ਪ੍ਰਖਰ ਜੈਨ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ‘ਮੋਂਥਾ’ ਦੇ ਸਮੁੰਦਰੀ ਕੰਢੇ ਨਾਲ ਟਕਰਾਉਣ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਦੇ ਇਕ ਗੰਭੀਰ ਚੱਕਰਵਾਤੀ ਤੂਫਾਨ ’ਚ ਬਦਲਣ ਦਾ ਖਦਸ਼ਾ ਹੈ। ਸਮੁੰਦਰੀ ਕੰਢੇ ਦੇ ਜ਼ਿਲ੍ਹਿਆਂ ’ਚ ਮੀਂਹ ਅਤੇ ਤੇਜ਼ ਹਨ੍ਹੇਰੀ ਚੱਲ ਰਹੀ ਹੈ। ਜਿਵੇਂ-ਜਿਵੇਂ ਇਹ ਤੂਫਾਨ ਜ਼ਮੀਨ ਦੇ ਕੋਲ ਪਹੁੰਚੇਗਾ, ਹੋਰ ਤੇਜ਼ ਹੁੰਦਾ ਜਾਵੇਗਾ। ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ 3 ਸੂਬਿਆਂ- ਓਡਿਸ਼ਾ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਿੱਥੇ 28-29 ਅਕਤੂਬਰ ਨੂੰ ਬਹੁਤ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 

ਪੜ੍ਹੋ ਇਹ ਵੀ : ਕੈਨੇਡਾ 'ਚ ਵੱਡੀ ਵਾਰਦਾਤ : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ

ਹਵਾ ਦੀ ਰਫ਼ਤਾਰ 110 ਕਿ. ਮੀ. ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਦਰਖਤ ਉੱਖੜਣ ਅਤੇ ਹੜ੍ਹ ਦਾ ਖ਼ਤਰਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਚੱਕਰਵਾਤੀ ਤੂਫਾਨ ‘ਮੋਂਥਾ’ ਦੇ ਮੱਦੇਨਜ਼ਰ ਉਨ੍ਹਾਂ ਥਾਵਾਂ ’ਤੇ ਸਾਵਧਾਨੀ ਵਜੋਂ ਕਦਮ ਚੁੱਕਣ ਦਾ ਹੁਕਮ ਦਿੱਤਾ, ਜਿੱਥੇ ਮੀਂਹ ਅਤੇ ਹੜ੍ਹ ਦਾ ਖਦਸ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਨਾਇਡੂ ਨਾਲ ਫੋਨ ’ਤੇ ਗੱਲ ਕੀਤੀ ਅਤੇ ਤੂਫਾਨ ਬਾਰੇ ਜਾਣਕਾਰੀ ਲਈ। ਇਸ ਤੋਂ ਬਾਅਦ ਸੂਚਨਾ ਤਕਨੀਕੀ ਮੰਤਰੀ ਨਾਰਾ ਲੋਕੇਸ਼ ਨੂੰ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਚੱਕਰਵਾਤ ਨੂੰ ਲੈ ਕੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ।

ਪੜ੍ਹੋ ਇਹ ਵੀ : ਅਗਲੇ 48 ਤੋਂ 72 ਘੰਟੇ ਖ਼ਤਰਨਾਕ! ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ

ਨਾਇਡੂ ਨੇ ਅਧਿਕਾਰੀਆਂ ਨੂੰ ਮੋਂਥਾ ਦੀ ਰਫ਼ਤਾਰ ’ਤੇ ਹਰ ਘੰਟੇ ਨਜ਼ਰ ਰੱਖਣ ਦਾ ਹੁਕਮ ਦਿੱਤਾ। ਬਿਆਨ ’ਚ ਕਿਹਾ ਗਿਆ ਹੈ ਕਿ ਤੂਫਾਨ ਦੇ ਪ੍ਰਭਾਵ ਕਾਰਨ ਕ੍ਰਿਸ਼ਨਾ ਜ਼ਿਲੇ ’ਚ ਭਾਰੀ ਤੋਂ ਬਹੁਤ ਭਾਰੀ ਪੱਧਰ ਦਾ ਮੀਂਹ ਪੈਣ ਦਾ ਅਗਾਊਂ ਅੰਦਾਜ਼ਾ ਹੈ। ਇਸੇ ਤਰ੍ਹਾਂ ਗੁੰਟੂਰ, ਬਾਪਟਲਾ, ਐੱਨ. ਟੀ. ਆਰ., ਪਾਲਨਾਡੂ ਅਤੇ ਪੱਛਮ ਗੋਦਾਵਰੀ ਜ਼ਿਲਿਆਂ ’ਚ ਵੀ ਭਾਰੀ ਮੀਂਹ ਪੈਣ ਦਾ ਅਗਾਊਂ ਅੰਦਾਜ਼ਾ ਪ੍ਰਗਟਾਇਆ ਗਿਆ ਹੈ। ਐੱਨ. ਟੀ. ਆਰ. ਜ਼ਿਲਾ ਅਧਿਕਾਰੀ ਜੀ. ਲਕਸ਼ਮੀਸ਼ਾ ਨੇ ਦੱਸਿਆ ਕਿ ਸਾਰੇ ਵਿਭਾਗ ਹਾਈ ਅਲਰਟ ’ਤੇ ਹਨ। ਉਨ੍ਹਾਂ ਦੱਸਿਆ, “ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ। ਅਸੀਂ 180 ਮੁੜ-ਵਸੇਬਾ ਕੇਂਦਰ ਤਿਆਰ ਰੱਖੇ ਹਨ।’’

ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ

ਨਿਗਰਾਨੀ ਲਈ 24 ਡਰੋਨ ਤਾਇਨਾਤ
ਮੌਸਮ ਦੀ ਲਗਾਤਾਰ ਨਿਗਰਾਨੀ ਲਈ 24 ਡਰੋਨ ਵੀ ਤਾਇਨਾਤ ਕੀਤੇ ਗਏ ਹਨ। ਵਿਜੇਵਾੜਾ ਦੇ ਪੁਲਸ ਕਮਿਸ਼ਨਰ ਐੱਸ.ਵੀ. ਰਾਜਸ਼ੇਖਰ ਬਾਬੂ ਨੇ ਕਿਹਾ ਕਿ ਇਕ ਕੰਟਰੋਲ ਰੂਮ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਚਿੱਤੂਰ ਜ਼ਿਲ੍ਹੇ ਦੇ ਨਾਗਰੀ ਹਲਕੇ ’ਚ ਸਮੁੰਦਰੀ ਤੂਫਾਨ ਦੇ ਪ੍ਰਭਾਵ ਕਾਰਨ ਲਗਾਤਾਰ 4 ਦਿਨਾਂ ਤੋਂ ਦਰਮਿਆਨੀ ਤੋਂ ਭਾਰੀ ਵਰਖਾ ਹੋ ਰਹੀ ਹੈ। ਕੁਸ਼ਾਸਥਲੀ ਦਰਿਆ ’ਚ ਹੜ੍ਹ ਆ ਗਿਆ ਹੈ, ਜਿਸ ਕਾਰਨ ਸੜਕੀ ਸੰਪਰਕ ’ਚ ਵਿਘਨ ਪਿਆ ਹੈ। ਅਧਿਕਾਰੀਆਂ ਨੂੰ ਨਾਗਰੀ ਸ਼ਹਿਰ, ਤਿਰੁਤਾਨੀ ਤੇ ਪੱਲੀਪੱਟੂ ਵਰਗੇ ਪੇਂਡੂ ਖੇਤਰਾਂ ਦਰਮਿਆਨ ਆਵਾਜਾਈ ਨੂੰ ਰੋਕਣ ਲਈ ਮਜਬੂਰ ਹੋਣਾ ਪਿਆ ਹੈ। ਵਾਹਨਾਂ ਦੀ ਆਵਾਜਾਈ ਨੂੰ ਬਾਈਪਾਸ ਰੂਟਾਂ ਵੱਲ ਮੋੜਿਆ ਗਿਆ ਹੈ। ਖਤਰਨਾਕ ਵਹਾਅ ਤੇ ਦਰਿਆਵਾਂ ’ਚ ਪਾਣੀ ਦੇ ਵਧਦੇ ਪੱਧਰ ਕਾਰਨ ਲੋਕਾਂ ਨੂੰ ਦਰਿਆਵਾਂ ਦੇ ਕੰਢਿਆਂ ’ਤੇ ਜਾਣ ਤੋਂ ਰੋਕਣ ਲਈ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ

Credit : www.jagbani.com

  • TODAY TOP NEWS