ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ 'ਓਰਾ ਟੂਰ' ਕਾਰਨ ਸੁਰਖੀਆਂ ਵਿੱਚ ਹਨ ਅਤੇ ਉਨ੍ਹਾਂ ਨੇ ਆਸਟ੍ਰੇਲੀਆ ਦੇ ਸਿਡਨੀ ਵਿੱਚ ਆਪਣਾ ਕੰਸਰਟ ਕੀਤਾ। ਹਾਲਾਂਕਿ ਇਸ ਕੰਸਰਟ ਨੇ ਇਤਿਹਾਸ ਰਚ ਦਿੱਤਾ ਕਿਉਂਕਿ ਦਿਲਜੀਤ ਦੋਸਾਂਝ ਪਹਿਲੇ ਸਿੱਖ ਬਣ ਚੁੱਕੇ ਹਨ ਜਿਨ੍ਹਾਂ ਦਾ ਕੰਸਰਟ ਹਾਊਸਫੁੱਲ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅ ਵਿੱਚ 25,000 ਲੋਕ ਇਕੱਠੇ ਹੋਏ ਸਨ।
ਪਰ ਇਸੇ ਕੰਸਰਟ ਦੌਰਾਨ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਕਈ ਸਿੱਖ ਦਰਸ਼ਕਾਂ ਨੂੰ ਉਨ੍ਹਾਂ ਦੇ ਸਿੱਖ ਕਕਾਰ ਪਹਿਨਣ ਕਾਰਨ ਕੰਸਰਟ ਐਂਟਰੀ ਨਹੀਂ ਦਿੱਤੀ ਗਈ।
ਕਕਾਰ ਕਾਰਨ ਰੋਕੀ ਐਂਟਰੀ
ਰਿਪੋਰਟ ਮੁਤਾਬਕ ਕਈ ਸਿੱਖ ਦਰਸ਼ਕ ਕੰਸਰਟ ਵਿੱਚ ਐਂਟਰੀ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਨੇ ਸਿੱਖ ਕਕਾਰ, ਖਾਸ ਕਰਕੇ ਕ੍ਰਿਪਾਨ (ਕਿਰਪਾਨ) ਪਾਈ ਹੋਈ ਸੀ।
• ਸਟੇਡੀਅਮ ਪ੍ਰਬੰਧਕਾਂ ਨੇ ਕਈ ਸਿੱਖਾਂ ਨੂੰ ਕ੍ਰਿਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ।
• ਸੁਰੱਖਿਆ ਕਰਮੀਆਂ ਨੇ ਦਰਸ਼ਕਾਂ ਨੂੰ ਬਾਹਰ ਹੀ ਰੋਕ ਲਿਆ। ਇਹ ਵੀ ਕਿਹਾ ਗਿਆ ਹੈ ਕਿ ਸੁਰੱਖਿਆ ਕਰਮੀਆਂ ਵੱਲੋਂ ਦਰਸ਼ਕਾਂ ਨੂੰ ਕ੍ਰਿਪਾਨ ਉਤਾਰ ਕੇ ਅੰਦਰ ਜਾਣ ਲਈ ਆਖਿਆ ਗਿਆ ਸੀ।
• ਦਰਸ਼ਕਾਂ ਨੇ ਕ੍ਰਿਪਾਨ ਉਤਾਰਨ ਤੋਂ ਮਨਾ ਕਰ ਦਿੱਤਾ।
ਚੰਗੀ ਖ਼ਬਰ! ICU 'ਚੋਂ ਬਾਹਰ ਆਏ ਸ਼੍ਰੇਅਸ ਅਈਅਰ, ਜਾਣੋ ਹੁਣ ਕਿਵੇਂ ਹੈ 'ਸਰਪੰਚ ਸਾਬ੍ਹ' ਦੀ ਸਿਹਤ
ਜਿਨ੍ਹਾਂ ਦਰਸ਼ਕਾਂ ਨੂੰ ਐਂਟਰੀ ਨਹੀਂ ਦਿੱਤੀ ਗਈ, ਉਨ੍ਹਾਂ ਵਿੱਚ ਸਿਡਨੀ ਦੇ ਵਸਨੀਕ ਪਰਮਵੀਰ ਸਿੰਘ ਬੰਬਾਲ ਸ਼ਾਮਲ ਹਨ, ਜਿਨ੍ਹਾਂ ਨੂੰ ਕ੍ਰਿਪਾਨ ਦੀ ਵਜ੍ਹਾ ਨਾਲ ਐਂਟਰੀ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਮਨਮੋਹਨ ਸਿੰਘ ਅਤੇ ਹਰਮਨ ਸਿੰਘ ਨੂੰ ਵੀ ਕੰਸਰਟ ਵਿੱਚ ਜਾਣ ਤੋਂ ਰੋਕਿਆ ਗਿਆ।
ਮਹਿੰਗੀਆਂ ਟਿਕਟਾਂ ਖਰੀਦਣ ਦੇ ਬਾਵਜੂਦ ਨਿਰਾਸ਼ੀ
ਇਹ ਦਰਸ਼ਕ ਦਿਲਜੀਤ ਦੋਸਾਂਝ ਨੂੰ ਦੇਖਣ ਲਈ ਮਹਿੰਗੀਆਂ ਟਿਕਟਾਂ ਖਰੀਦ ਕੇ ਉੱਥੇ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ 200 ਆਸਟ੍ਰੇਲੀਆਈ ਡਾਲਰ ਦੀਆਂ ਟਿਕਟਾਂ ਖਰੀਦੀਆਂ ਸਨ। ਟਿਕਟ ਹੋਣ ਦੇ ਬਾਵਜੂਦ ਵੀ ਕਕਾਰ ਪਹਿਨੇ ਹੋਣ ਕਾਰਨ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ। ਜਿਸ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ।
ਹਾਲਾਂਕਿ, ਇਹ ਵੀ ਦੱਸਿਆ ਗਿਆ ਹੈ ਕਿ ਬਾਅਦ ਵਿੱਚ ਇਨ੍ਹਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।
ਸੋਸ਼ਲ ਮੀਡੀਆ 'ਤੇ ਵਿਵਾਦ
ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਲੋਕ ਟਿੱਪਣੀਆਂ ਕਰ ਰਹੇ ਹਨ ਅਤੇ ਸਵਾਲ ਕਰ ਰਹੇ ਹਨ ਕਿ ਅਜਿਹਾ ਕਿਉਂ ਕੀਤਾ ਗਿਆ, ਖਾਸ ਕਰਕੇ ਜਦੋਂ ਦਿਲਜੀਤ ਦੋਸਾਂਝ ਖੁਦ ਇੱਕ ਸਿੱਖ ਹਨ। ਲੋਕ ਇਹ ਸਵਾਲ ਖੜ੍ਹੇ ਕਰ ਰਹੇ ਹਨ ਕਿ ਸਿੱਖ ਕਕਾਰ ਪਹਿਨਣ ਕਰਕੇ ਕੰਸਰਟ ਵਿੱਚ ਦਾਖਲੇ 'ਤੇ ਰੋਕ ਕਿਉਂ ਲਗਾਈ ਗਈ।
Credit : www.jagbani.com