ਬ੍ਰਿਟਿਸ਼ ਕੋਲੰਬੀਆ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (B.C.) ਦੇ ਦੋ ਕਮਿਊਨਿਟੀਜ਼ 'ਚ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਟੌਫੀਆਂ ਵਿਚ ਸੂਈਆਂ ਮਿਲੀਆਂ ਹਨ, ਜਿਸ ਤੋਂ ਬਾਅਦ ਪੁਲਸ ਏਜੰਸੀਆਂ ਨੇ ਹੈਲੋਵੀਨ ਕੈਂਡੀ ਨਾਲ ਛੇੜਛਾੜ ਦੀਆਂ ਸੰਭਾਵਿਤ ਘਟਨਾਵਾਂ ਬਾਰੇ ਚਿਤਾਵਨੀ ਦਿੱਤੀ ਹੈ। ਇਹ ਘਟਨਾ 3 ਨਵੰਬਰ, 2025 ਨੂੰ ਵਾਪਰੀ ਦੱਸੀ ਜਾ ਰਹੀ ਹੈ।
Canada 'ਚ ਨਿਕਲਿਆ 250,00,000 ਡਾਲਰ ਦਾ ਰਿਕਾਰਡ-ਤੋੜ Jackpot, ਇਸ ਬੰਦੇ ਦੀ ਚਮਕੀ ਕਿਸਮਤ
ਡੈਲਟਾ 'ਚ ਮਿਲੀਆਂ ਸੂਈਆਂ
ਡੈਲਟਾ ਪੁਲਸ ਨੇ ਦੱਸਿਆ ਕਿ ਇੱਕ ਚਿੰਤਤ ਮਾਤਾ-ਪਿਤਾ ਨੇ ਐਤਵਾਰ ਨੂੰ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੇ ਇੱਕ ਕੈਂਡੀ ਬਾਰ ਖੋਲ੍ਹੀ ਜਿਸ ਦੇ ਇੱਕ ਸਿਰੇ 'ਚੋਂ ਸਿਲਾਈ ਵਾਲੀ ਸੂਈ (sewing needle) ਬਾਹਰ ਨਿਕਲੀ ਹੋਈ ਸੀ। ਪਰ ਰਾਹਤ ਦੀ ਗੱਲ ਇਹ ਹੈ ਕਿ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ। ਪਰਿਵਾਰ ਨੇ 75ਵੀਂ ਐਵੇਨਿਊ ਅਤੇ 113ਵੀਂ ਸਟ੍ਰੀਟ ਤੋਂ ਲੈ ਕੇ 118ਵੀਂ ਸਟ੍ਰੀਟ ਅਤੇ 74ਬੀ ਐਵੇਨਿਊ ਦੇ ਖੇਤਰ ਵਿੱਚ 'ਟ੍ਰਿਕ-ਆਰ-ਟ੍ਰੀਟਿੰਗ' ਕੀਤੀ ਸੀ। ਡੈਲਟਾ ਪੁਲਸ ਨੇ ਕੈਂਡੀ ਬਾਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਸੂਈ ਲੱਗੀ ਹੋਈ ਦਿਖਾਈ ਗਈ ਹੈ।
Ontario : 401 ਹਾਈਵੇਅ 'ਤੇ ਭਿਆਨਕ ਸਕੂਲੀ ਬੱਸ ਹਾਦਸਾ, ਡਰਾਈਵਰ ਦੀ ਮੌਤ, 4 ਵਿਦਿਆਰਥੀ ਜ਼ਖਮੀ
ਪ੍ਰਿੰਸ ਜਾਰਜ ਤੋਂ ਵੀ ਸਾਹਮਣੇ ਆਏ ਮਾਮਲੇ
ਇਸ ਤੋਂ ਇਲਾਵਾ, ਪ੍ਰਿੰਸ ਜਾਰਜ RCMP ਵੀ ਇਸ ਹਫਤੇ ਦੇ ਅੰਤ ਵਿੱਚ ਕੈਂਡੀ ਵਿੱਚ ਛੇੜਛਾੜ ਦੀਆਂ ਕਈ ਰਿਪੋਰਟਾਂ ਮਿਲਣ ਤੋਂ ਬਾਅਦ ਮਾਪਿਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਬਿੱਟਨਰ ਰੋਡ ਵੈਸਟ ਅਤੇ ਬਚਿੰਸਕੀ ਕ੍ਰੇਸੈਂਟ ਦੇ ਖੇਤਰ ਵਿੱਚ ਕਈ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਕੈਂਡੀ 'ਚ ਸਿਲਾਈ ਵਾਲੀਆਂ ਸੂਈਆਂ ਜਾਂ ਪਿੰਨ ਮਿਲੇ ਹਨ। ਹੁਣ ਤੱਕ ਪ੍ਰਭਾਵਿਤ ਹੋਈਆਂ ਚੀਜ਼ਾਂ 'ਚ ਮਿੰਨੀ ਚਾਕਲੇਟ ਬਾਰ ਅਤੇ ਬੈਗਡ ਗਮੀ ਕੈਂਡੀ ਸ਼ਾਮਲ ਹਨ। ਕਾਂਸਟੇਬਲ ਜੈਨੀਫਰ ਕੂਪਰ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਵੀ ਬੱਚੇ ਨੂੰ ਸੱਟ ਨਹੀਂ ਲੱਗੀ।
Viral Video! Toronto ਫੂਡ ਆਊਟਲੈੱਟ 'ਤੇ ਭਾਰਤੀ ਵਿਅਕਤੀ ਨਾਲ ਬਦਸਲੂਕੀ
ਕਾਰਪੋਰਲ ਜੈਨੀਫਰ ਕੂਪਰ, ਜੋ ਕਿ ਪ੍ਰਿੰਸ ਜਾਰਜ RCMP ਮੀਡੀਆ ਸੰਬੰਧਾਂ ਦੀ ਅਧਿਕਾਰੀ ਹਨ, ਨੇ ਮਾਪਿਆਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੈਂਡੀ ਦੇਣ ਤੋਂ ਪਹਿਲਾਂ ਉਸ 'ਤੇ ਇੱਕ ਵਾਰ ਫਿਰ ਨਜ਼ਰ ਮਾਰਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ "ਜੇਕਰ ਤੁਹਾਨੂੰ ਕੁਝ ਵੀ ਮਿਲਦਾ ਹੈ, ਤਾਂ ਇਸਦੀ ਰਿਪੋਰਟ ਤੁਰੰਤ ਸਾਡੀ ਗੈਰ-ਐਮਰਜੈਂਸੀ ਲਾਈਨ ਦੀ ਵਰਤੋਂ ਕਰਕੇ ਪੁਲਸ ਨੂੰ ਕਰੋ"।
Credit : www.jagbani.com