SMS ਅਲਰਟ ਲਈ ਫ਼ੀਸ ਵਸੂਲੇਗਾ Bank, ਜਾਣੋ ਕਿਹੜੇ ਖ਼ਾਤਾਧਾਰਕਾਂ 'ਤੇ ਪਵੇਗਾ ਅਸਰ ਤੇ ਕਿਸ ਨੂੰ ਮਿਲੇਗੀ ਛੋਟ

SMS ਅਲਰਟ ਲਈ ਫ਼ੀਸ ਵਸੂਲੇਗਾ Bank, ਜਾਣੋ ਕਿਹੜੇ ਖ਼ਾਤਾਧਾਰਕਾਂ 'ਤੇ ਪਵੇਗਾ ਅਸਰ ਤੇ ਕਿਸ ਨੂੰ ਮਿਲੇਗੀ ਛੋਟ

ਬਿਜ਼ਨਸ ਡੈਸਕ : ਕੋਟਕ ਮਹਿੰਦਰਾ ਬੈਂਕ ਨੇ ਹੁਣ ਆਪਣੇ ਗਾਹਕਾਂ ਤੋਂ SMS ਅਲਰਟ ਲਈ ਫੀਸ ਲੈਣ ਦਾ ਫੈਸਲਾ ਕੀਤਾ ਹੈ। ਬੈਂਕ ਅਨੁਸਾਰ, ਇਹ ਕਦਮ ਸੰਚਾਲਨ ਖਰਚਿਆਂ ਨੂੰ ਕੰਟਰੋਲ ਕਰਨ ਅਤੇ ਗਾਹਕਾਂ ਨੂੰ ਸਮੇਂ ਸਿਰ ਖਾਤੇ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਜ਼ਰੂਰੀ ਹੈ। ਨਵੇਂ ਨਿਯਮਾਂ ਤਹਿਤ, ਗਾਹਕਾਂ ਨੂੰ ਪ੍ਰਤੀ ਮਹੀਨਾ ਪਹਿਲੇ 30 SMS ਅਲਰਟ ਬਿਲਕੁਲ ਮੁਫਤ ਪ੍ਰਾਪਤ ਹੋਣਗੇ। ਉਸ ਤੋਂ ਬਾਅਦ, ਵਾਧੂ SMS ਅਲਰਟ 0.15 ਰੁਪਏ ਪ੍ਰਤੀ SMS ਦੇ ਹਿਸਾਬ ਨਾਲ ਚਾਰਜ ਕੀਤੇ ਜਾਣਗੇ।

ਇਹ SMS ਅਲਰਟ UPI, NEFT, RTGS, ਅਤੇ IMPS ਲੈਣ-ਦੇਣ, ATM ਨਕਦ ਕਢਵਾਉਣ, ਨਕਦ ਜਮ੍ਹਾਂ, ਚੈੱਕ ਜਮ੍ਹਾਂ, ਅਤੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਵਰਗੀਆਂ ਸਾਰੀਆਂ ਗਤੀਵਿਧੀਆਂ 'ਤੇ ਲਾਗੂ ਹੋਣਗੇ।

ਹਾਲਾਂਕਿ, ਬੈਂਕ ਨੇ ਇਹ ਛੋਟ ਵੀ ਦਿੱਤੀ ਹੈ ਕਿ ਜੇਕਰ ਗਾਹਕ ਆਪਣੇ ਬੱਚਤ ਜਾਂ ਤਨਖਾਹ ਖਾਤਿਆਂ ਵਿੱਚ 10,000 ਰੁਪਏ ਜਾਂ ਇਸ ਤੋਂ ਵੱਧ ਦਾ ਬਕਾਇਆ ਰੱਖਦੇ ਹਨ, ਤਾਂ ਉਨ੍ਹਾਂ ਤੋਂ 30 ਤੋਂ ਵੱਧ SMS ਲਈ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ।

ਇਸ ਤੋਂ ਇਲਾਵਾ, ਕੋਟਕ ਮਹਿੰਦਰਾ ਬੈਂਕ ਨੇ ਡੈਬਿਟ ਕਾਰਡਾਂ ਲਈ ਸਾਲਾਨਾ ਅਤੇ ਜਾਰੀ ਕਰਨ ਦੀਆਂ ਫੀਸਾਂ ਨੂੰ ਵੀ ਘਟਾ ਦਿੱਤਾ ਹੈ। ਇਹ ਬਦਲਾਅ 1 ਨਵੰਬਰ ਤੋਂ ਲਾਗੂ ਹੈ। ਪ੍ਰਿਵੀ ਲੀਗ ਬਲੈਕ ਮੈਟਲ ਡੈਬਿਟ ਕਾਰਡ ਦੀ ਸਾਲਾਨਾ ਫੀਸ 5,000 ਰੁਪਏ ਤੋਂ ਘਟਾ ਕੇ 1,500 ਰੁਪਏ ਕਰ ਦਿੱਤੀ ਗਈ ਹੈ। ਪ੍ਰਿਵੀ ਲੀਗ LED ਡੈਬਿਟ ਕਾਰਡ ਦੀ ਫੀਸ 2,500 ਰੁਪਏ ਤੋਂ ਘਟਾ ਕੇ 1,500 ਰੁਪਏ ਕਰ ਦਿੱਤੀ ਗਈ ਹੈ।

Credit : www.jagbani.com

  • TODAY TOP NEWS