ਹਲਵਾਰਾ ਏਅਰਬੇਸ 'ਤੇ ਅਲਰਟ ਜਾਰੀ, ਅਫ਼ਸਰਾਂ, ਜਵਾਨਾਂ ਅਤੇ ਫਾਈਟਰ ਪਾਇਲਟਾਂ ਨੂੰ ਤਿਆਰ ਰਹਿਣ ਦੇ ਹੁਕਮ

ਹਲਵਾਰਾ ਏਅਰਬੇਸ 'ਤੇ ਅਲਰਟ ਜਾਰੀ, ਅਫ਼ਸਰਾਂ, ਜਵਾਨਾਂ ਅਤੇ ਫਾਈਟਰ ਪਾਇਲਟਾਂ ਨੂੰ ਤਿਆਰ ਰਹਿਣ ਦੇ ਹੁਕਮ

ਹਲਵਾਰਾ : ਦਿੱਲੀ ਵਿਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਵਾਈ ਸੈਨਾ ਕੇਂਦਰਾਂ ਵਿਚੋਂ ਇਕ ਹਲਵਾਰਾ ਏਅਰਫੋਰਸ ਸਟੇਸ਼ਨ 'ਤੇ ਸੁਰੱਖਿਆ ਦੇ ਪ੍ਰਬੰਧ ਹੋਰ ਵੀ ਸਖ਼ਤ ਕਰ ਦਿੱਤੇ ਗਏ ਹਨ। ਹਵਾਈ ਸੈਨਾ ਦੇ ਉੱਚ ਅਧਿਕਾਰੀਆਂ ਵੱਲੋਂ ਕੇਂਦਰ ਦੀ ਸੁਰੱਖਿਆ ਸਥਿਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਹੈ ਅਤੇ ਸਟੇਸ਼ਨ ਨੂੰ ਆਰੇਂਜ ਅਲਰਟ 'ਤੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੁਨੀਆ ਦੇ ਸ਼੍ਰੇਸ਼ਠ ਸੁਪਰਸੋਨਿਕ ਲੜਾਕੂ ਜਹਾਜ਼ਾਂ 'ਚੋਂ ਇਕ ਸੁਖੋਈ-30 ਐਮਕੇਆਈ ਨਾਲ ਲੈਸ ਹਲਵਾਰਾ ਬੇਸ ਇਸ ਵੇਲੇ ਪੂਰੀ ਤਿਆਰੀ ਦੀ ਸਥਿਤੀ ਵਿਚ ਹੈ। ਸਾਰੇ ਅਫ਼ਸਰਾਂ, ਜਵਾਨਾਂ ਅਤੇ ਫਾਈਟਰ ਪਾਇਲਟਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਜਾਂ ਸੰਭਾਵਿਤ ਹਮਲੇ ਦਾ ਤੁਰੰਤ ਜਵਾਬ ਦਿੱਤਾ ਜਾ ਸਕੇ।

ਭਾਰਤ ਸਰਕਾਰ ਵੱਲੋਂ ਪਹਿਲਗਾਮ ਕਤਲੇਆਮ ਤੋਂ ਬਾਅਦ ਦੁਸ਼ਮਣ ਦੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਲਈ ਸ਼ੁਰੂ ਕੀਤਾ ਗਿਆ ਆਪਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ। ਇਸ ਦੌਰਾਨ ਹਵਾਈ ਸੈਨਾ ਦੇ ਸਾਰੇ ਯੂਨਿਟਾਂ ਨੂੰ ਸਾਵਧਾਨ ਰਹਿਣ ਅਤੇ ਤੁਰੰਤ ਕਾਰਵਾਈ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਹਲਵਾਰਾ ਦਾ ਇਹ ਏਅਰਬੇਸ ਇਤਿਹਾਸਕ ਮਹੱਤਵ ਰੱਖਦਾ ਹੈ। ਅੰਗਰੇਜ਼ ਸਮਰਾਜ ਦੌਰਾਨ ਦੂਜੇ ਵਿਸ਼ਵ ਯੁੱਧ (World War II) ਲਈ ਇਥੇ ਰੌਇਲ ਏਅਰਫੋਰਸ ਸਟੇਸ਼ਨ ਦੀ ਸਥਾਪਨਾ ਕੀਤੀ ਗਈ ਸੀ। ਯੁੱਧ ਮਗਰੋਂ ਇਹ ਬੰਦ ਹੋ ਗਿਆ ਪਰ 16 ਮਾਰਚ 1950 ਨੂੰ ਭਾਰਤ ਸਰਕਾਰ ਨੇ ਇਸਦੀ ਭੌਗੋਲਿਕ ਸਥਿਤੀ ਅਤੇ ਰਣਨੀਤਕ ਮਹੱਤਵ ਨੂੰ ਵੇਖਦਿਆਂ ਇਸਨੂੰ ਮੁੜ ਵਿਕਸਤ ਕਰਕੇ ਹਵਾਈ ਸੈਨਾ ਦੇ ਕਬਜ਼ੇ ਹੇਠ ਲਿਆ। ਉਦੋਂ ਤੋਂ ਹਲਵਾਰਾ ਏਅਰਬੇਸ ਨੇ ਦੇਸ਼ ਦੀ ਰੱਖਿਆ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। 1962, 1965, 1971 ਦੀਆਂ ਜੰਗਾਂ ਤੋਂ ਲੈ ਕੇ ਕਾਰਗਿਲ ਜੰਗ ਅਤੇ ਆਪਰੇਸ਼ਨ ਸਿੰਦੂਰ ਤੱਕ, ਇੱਥੋਂ ਉਡੇ ਜਹਾਜ਼ਾਂ ਅਤੇ ਜ਼ਾਬਾਂਜ਼ ਪਾਇਲਟਾਂ ਨੇ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਅੱਜ ਵੀ ਇਹ ਬੇਸ ਦੇਸ਼ ਦੀ ਸੁਰੱਖਿਆ ਚੇਨ ਵਿਚ ਇਕ ਮਜ਼ਬੂਤ ਕੜੀ ਵਜੋਂ ਖੜ੍ਹਾ ਹੈ। ਆਧੁਨਿਕ ਤਕਨਾਲੋਜੀ ਨਾਲ ਲੈਸ ਸੁਖੋਈ-30 ਐੱਮਕੇਆਈ ਜਹਾਜ਼ ਕਿਸੇ ਵੀ ਮੌਸਮ ਜਾਂ ਹਾਲਾਤ ਵਿਚ ਸਟੀਕ ਨਿਸ਼ਾਨਾ ਲਗਾਉਣ ਦੀ ਸਮਰੱਥਾ ਰੱਖਦੇ ਹਨ। ਸੁਰੱਖਿਆ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਹੋਣ ਤੋਂ ਬਾਅਦ ਬੇਸ ਦੇ ਸਾਰੇ ਇਲਾਕਿਆਂ ਵਿਚ ਪਹਿਰੇ ਵਧਾ ਦਿੱਤੇ ਗਏ ਹਨ ਅਤੇ ਆਵਾਜਾਈ 'ਤੇ ਵੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS