ਗੁਰੂ ਕਾ ਬਾਗ (ਭੱਟੀ) - ਬੀਤੇ ਕੱਲ ਪਿੰਡ ਕਿਆਂਮਪੁਰ ਵਿਖੇ ਮਾਂ-ਪਿਓ ਨੇ ਬੇਰਹਿਮੀ ਨਾਲ ਆਪਣੇ ਇਕਲੌਤੇ ਪੁੱਤ ਦੇ ਸਿਰ ਵਿਚ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਤਨੀ ਨਵਪ੍ਰੀਤ ਕੌਰ ਨੇ ਦੱਸਿਆ ਕਿ 4 ਕਿ ਸਾਲ ਪਹਿਲਾਂ ਮੇਰਾ ਵਿਆਹ ਸਿਮਰਨਜੰਗ ਸਿੰਘ ਵਾਸੀ ਪਿੰਡ ਕਿਆਂਮਪੁਰ ਨਾਲ ਵਿਆਹ ਹੋਇਆ ਸੀ।
ਉਸ ਨੇ ਦੱਸਿਆ ਕਿ ਥੋੜ੍ਹੇ ਸਮੇਂ ਬਾਅਦ ਹੀ ਮੇਰਾ ਸਹੁਰੇ ਪਰਿਵਾਰ ਨਾਲ ਦਾਜ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਰਹਿਣ ਲੱਗ ਪਿਆ, ਜਿਸ ਦਾ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਸੀ ਤੇ ਮੈਂ ਮਾਰਚ 2025 ਤੋਂ ਆਪਣੇ ਦੋ ਬੱਚਿਆਂ ਨਾਲ ਪੇਕੇ ਘਰ ਰਹਿ ਰਹੀ ਹਾਂ ।
ਉਸ ਨੇ ਕਿਹਾ ਕਿ ਇਸ ਦੌਰਾਨ ਮੇਰੀ ਆਪਣੇ ਪਤੀ ਨਾਲ ਫੋਨ ’ਤੇ ਹਰ ਰੋਜ਼ ਗੱਲ ਹੁੰਦੀ ਸੀ ਤੇ ਉਹ ਮੈਨੂੰ ਆਪਣੇ ਕੋਲ ਲਿਆਉਣਾ ਚਾਹੁੰਦਾ ਸੀ ਪਰ ਮੇਰੇ ਸੱਸ-ਸਹੁਰਾ ਇਹ ਨਹੀਂ ਚਾਹੁੰਦੇ ਸਨ। ਅੱਜ ਸਵੇਰੇ ਵੀ ਮੈਨੂੰ ਆਪਣੇ ਪਤੀ ਦਾ ਫੋਨ ਆਇਆ, ਜਿਸ ਕਾਰਨ ਉਸ ਦਾ ਆਪਣੇ ਮਾਂ-ਪਿਓ ਨਾਲ ਝਗੜਾ ਹੋ ਗਿਆ ਤੇ ਫੇਰ ਮੈਨੂੰ ਪਿੰਡ ਤੋਂ ਸਰਪੰਚ ਦਾ ਫੋਨ ਆਇਆ ਕਿ ਉਸ ਦੇ ਪਤੀ ਦਾ ਉਸ ਦੇ ਪਿਤਾ ਹਰਪਾਲ ਸਿੰਘ ਅਤੇ ਮਾਂ ਸੁਖਬੀਰ ਕੌਰ ਨੇ ਕਤਲ ਕਰ ਦਿੱਤਾ ਹੈ ਤੇ ਦੋਵੇਂ ਘਰੋਂ ਫਰਾਰ ਹੋ ਗਏ ਹਨ।
ਨਵਪ੍ਰੀਤ ਕੌਰ ਨੇ ਥਾਣਾ ਅਜਨਾਲਾ ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਹਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
Credit : www.jagbani.com