ਡਾਕਟਰਾਂ ਨੇ ‘ਖਾਲਿਦਾ ਜ਼ੀਆ’ ਦੀ ਵਿਦੇਸ਼ ਯਾਤਰਾ ਕੀਤੀ ਮੁਲਤਵੀ

ਡਾਕਟਰਾਂ ਨੇ ‘ਖਾਲਿਦਾ ਜ਼ੀਆ’ ਦੀ ਵਿਦੇਸ਼ ਯਾਤਰਾ ਕੀਤੀ ਮੁਲਤਵੀ

ਢਾਕਾ - ਗੰਭੀਰ ਰੂਪ ’ਚ ਬੀਮਾਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦਾ ਇਲਾਜ ਕਰ ਰਹੇ ਮੈਡੀਕਲ ਬੋਰਡ ਨੇ ਉਨ੍ਹਾਂ ਨੂੰ ਲੰਡਨ ਲੈ ਕੇ ਜਾਣ ਦੇ ਪ੍ਰੋਗਰਾਮ ਨੂੰ ਸ਼ਨੀਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਉਨ੍ਹਾਂ ਦੇ ਨਿੱਜੀ ਡਾਕਟਰ ਨੇ ਇਹ ਜਾਣਕਾਰੀ ਦਿੱਤੀ। ਤਿੰਨ ਵਾਰ ਪ੍ਰਧਾਨ ਮੰਤਰੀ ਰਹੀ ਖਾਲਿਦਾ ਜ਼ੀਆ ਐਤਵਾਰ ਨੂੰ ਲੰਡਨ ਲਈ ਰਵਾਨਾ ਹੋਣ ਵਾਲੀ ਸੀ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਲੰਡਨ ਜਾਣ ਦੀ ਯੋਜਨਾ ਤਕਨੀਕੀ ਸਮੱਸਿਆਵਾਂ ਕਾਰਨ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਕਤਰ ਵੱਲੋਂ ਮੁਹੱਈਆ ਕਰਵਾਈ ਏਅਰ ਐਂਬੂਲੈਂਸ ਢਾਕਾ ਨਹੀਂ ਪਹੁੰਚ ਸਕੀ।

ਮੀਡੀਆ ’ਚ ਆਈਆਂ ਖਬਰਾਂ ਅਨੁਸਾਰ ਬਾਅਦ ’ਚ ਕਤਰ ਨੇ ਜਰਮਨੀ ਤੋਂ ਇਕ ਬਦਲਵਾਂ ਜਹਾਜ਼ ਕਿਰਾਏ ’ਤੇ ਲਿਆ। ਉਨ੍ਹਾਂ ਦੇ ਨਿੱਜੀ ਡਾਕਟਰ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੀ ਨੀਤੀ ਨਿਰਮਾਣ ਸਥਾਈ ਕਮੇਟੀ ਦੇ ਮੈਂਬਰ ਡਾ. ਏ. ਜ਼ੈੱਡ. ਐੱਮ. ​​ਜਾਹਿਦ ਹੁਸੈਨ ਨੇ ਕਿਹਾ ਕਿ ਮੈਡੀਕਲ ਬੋਰਡ ਦਾ ਮੰਨਣਾ ​​ਹੈ ਕਿ ਇਸ ਸਮੇਂ ਉਨ੍ਹਾਂ ਦਾ ਵਿਦੇਸ਼ ਜਾਣਾ ਢੁੱਕਵਾਂ ਨਹੀਂ ਹੋਵੇਗਾ।

Credit : www.jagbani.com

  • TODAY TOP NEWS