ਪਾਕਿ ਤੇ ਈਰਾਨ ਨੇ 2900 ਅਫਗਾਨੀਆਂ ਨੂੰ ਕੱਢਿਆ

ਪਾਕਿ ਤੇ ਈਰਾਨ ਨੇ 2900 ਅਫਗਾਨੀਆਂ ਨੂੰ ਕੱਢਿਆ

ਕਾਬੁਲ - ਪਾਕਿਸਤਾਨ ਅਤੇ ਈਰਾਨ ਨੇ ਇਕ ਹੀ ਦਿਨ ’ਚ 2900 ਤੋਂ ਵੱਧ ਅਫਗਾਨ ਸ਼ਰਣਾਰਥੀਆਂ ਨੂੰ ਜ਼ਬਰਦਸਤੀ ਵਾਪਸ ਭੇਜ ਦਿੱਤਾ ਹੈ। ਇਸਲਾਮਿਕ ਅਮੀਰਾਤ ਅਫਗਾਨਿਸਤਾਨ ਦੇ ਬੁਲਾਰੇ ਹਮਦੁੱਲਾ ਫਿਤਰਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰਵਾਸੀਆਂ ਦੇ ਮੁੱਦਿਆਂ ਨੂੰ ਵੇਖਣ ਵਾਲੇ ਹਾਈ ਕਮਿਸ਼ਨ ਦੀ ਇਕ ਰਿਪੋਰਟ ਨੂੰ ਸਾਂਝਾ ਕੀਤਾ।

ਇਸ ’ਚ ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ 576 ਪਰਿਵਾਰ ਯਾਨੀ ਕੁਲ 2965 ਲੋਕ ਦੇਸ਼ ਪਰਤ ਆਏ। ਪਰਤਣ ਵਾਲੇ ਲੋਕ ਹੇਰਾਤ ’ਚ ਇਸਲਾਮ ਕਾਲਾ ਕ੍ਰਾਸਿੰਗ, ਕੰਧਾਰ ’ਚ ਸਪਿਨ ਬੋਲਡਕ, ਹੇਲਮੰਦ ’ਚ ਬਹਰਾਮਚਾ ਤੇ ਨੰਗਰਹਾਰ ’ਚ ਤੋਰਖਮ ਕ੍ਰਾਸਿੰਗ ਰਾਹੀਂ ਅਫਗਾਨਿਸਤਾਨ ’ਚ ਦਾਖਲ ਹੋਏ। 713 ਪਰਤਣ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਦੇ ਇਲਾਕਿਆਂ ’ਚ ਪਹੁੰਚਾਇਆ ਗਿਆ, ਜਦੋਂਕਿ 511 ਪਰਿਵਾਰਾਂ ਨੂੰ ਮਨੁੱਖੀ ਸਹਾਇਤਾ ਮਿਲੀ। ਸੰਚਾਰ ਕੰਪਨੀਆਂ ਨੇ ਸ਼ਰਣਾਰਥੀਆਂ ਨੂੰ 604 ਸਿਮ ਕਾਰਡ ਵੰਡੇ ਹਨ।

Credit : www.jagbani.com

  • TODAY TOP NEWS