ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ ਵਾਲੇ ਕਮਰੇ 'ਚੋਂ ਮਿਲੀ ਲਾਸ਼

ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ ਵਾਲੇ ਕਮਰੇ 'ਚੋਂ ਮਿਲੀ ਲਾਸ਼

ਮਲਸੀਆਂ-ਮਲਸੀਆਂ ਦੇ ਨਜ਼ਦੀਕ ਖੇਤਾਂ ’ਚ ਬਣੀ ਮੋਟਰ ’ਤੇ ਪ੍ਰਵਾਸੀ ਮਜ਼ਦੂਰ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਤਲ ਤੋਂ ਬਾਅਦ ਪਤੀ ਆਪਣੇ ਨਾਲ ਬੱਚੇ ਲੈ ਕੇ ਫ਼ਰਾਰ ਹੋ ਗਿਆ। ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਮੁੰਨਾ ਪੁੱਤਰ ਰਾਧੇ ਕਾਮਤੀ ਵਾਸੀ ਬਿਹਾਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਮਲਸੀਆਂ ਚੌਕੀ ਵਿਖੇ ਤਾਇਨਾਤ ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਡੱਬਰੀ ਅਤੇ ਕੋਟਲੀ ਗਾਜਰਾਂ ਲਿੰਕ ਸੜਕ ’ਤੇ 4 ਦਸੰਬਰ ਦੀ ਸ਼ਾਮ ਇਕ ਪਵਾਸੀ ਮਜ਼ਦੂਰ ਪਤੀ-ਪਤਨੀ, ਜਿਨ੍ਹਾਂ ਕੋਲ 2 ਬੱਚੇ (ਇਕ 3-4 ਸਾਲਾ ਲੜਕੀ ਅਤੇ ਇਕ ਕਰੀਬ ਡੇਢ ਸਾਲ ਦਾ ਲੜਕਾ) ਸੀ।

ਇਹ ਪਤੀ-ਪਤਨੀ ਸੜਕ ’ਤੇ ਹੀ ਆਪਸ ਵਿਚ ਲੜ ਰਹੇ ਸਨ ਅਤੇ ਇੰਨੇ ਨੂੰ ਜਰਨੈਲ ਸਿੰਘ ਵਾਸੀ ਪਿੰਡ ਕੋਟਲੀ ਗਾਜਰਾਂ ਆਪਣੇ ਖੇਤਾਂ ’ਚੋਂ ਆ ਰਿਹਾ ਸੀ, ਜਰਨੈਲ ਸਿੰਘ ਵੱਲੋਂ ਪਤੀ-ਪਤਨੀ ਨੂੰ ਲੜਾਈ ਦਾ ਕਾਰਨ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਾਡੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈ। ਜਰਨੈਲ ਸਿੰਘ ਨੇ ਤਰਸ ਦੇ ਆਧਾਰ ’ਤੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਨੂੰ ਖੇਤਾਂ ਵਿਚ ਲੱਗੀ ਮੋਟਰ ’ਤੇ ਬਣੇ ਵਿਚ ਕਮਰੇ ਵਿਚ ਰਹਿਣ ਲਈ ਜਗ੍ਹਾ ਦਿੱਤੀ। ਇਸ ਤੋਂ ਇਲਾਵਾ ਰਾਸ਼ਨ ਦਾ ਸਾਮਾਨ ਵੀ ਲੈ ਕੇ ਦਿੱਤਾ। ਜਦ ਅੱਜ ਸਵੇਰੇ ਉਹ ਆਪਣੀ ਮੋਟਰ ’ਤੇ ਬਣੇ ਕਮਰੇ ’ਚ ਗਿਆ ਤਾਂ ਪ੍ਰਵਾਸੀ ਮਜ਼ਦੂਰ ਔਰਤ ਦੀ ਲਾਸ਼ ਜ਼ਮੀਨ ’ਤੇ ਪਈ ਸੀ, ਜਿਸ ਦੀ ਖੱਬੀ ਬਾਂਹ ’ਤੇ ਸੱਟਾਂ ਦੇ ਨਿਸ਼ਾਨ ਸਨ।

ਉਸ ਦਾ ਪਤੀ ਅਤੇ ਬੱਚੇ ਉਥੋਂ ਗਾਇਬ ਸਨ। ਪੁਲਸ ਨੂੰ ਸੂਚਿਤ ਕਰਨ ’ਤੇ ਐੱਸ. ਐੱਚ. ਓ. ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਵੱਲੋਂ ਪ੍ਰਵਾਸੀ ਮਜ਼ਦੂਰ ਪਤੀ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮ੍ਰਿਤਕ ਔਰਤ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਨਕੋਦਰ ਵਿਖੇ ਭੇਜ ਦਿੱਤੀ ਗਈ ਹੈ। ਪੁਲਸ ਵੱਲੋਂ ਮ੍ਰਿਤਕ ਔਰਤ ਦੇ ਪਤੀ ਦੀ ਭਾਲ ਕੀਤੀ ਜਾ ਰਹੀ ਹੈ।

Credit : www.jagbani.com

  • TODAY TOP NEWS