ਜਲੰਧਰ 'ਚ ਮਸ਼ਹੂਰ ਸਵੀਟ ਸ਼ਾਪ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ

ਜਲੰਧਰ 'ਚ ਮਸ਼ਹੂਰ ਸਵੀਟ ਸ਼ਾਪ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ

ਜਲੰਧਰ- ਜਲੰਧਰ ਦੇ ਆਦਰਸ਼ ਨਗਰ ਵਿੱਚ ਸਥਿਤ ਨਿਊ ਲਕਸ਼ਮੀ ਸਵੀਟ ਸ਼ਾਪ ਵਿਚ ਭਿਆਨਕ ਅੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਵਿੱਚ ਪੂਰੀ ਦੁਕਾਨ ਅਤੇ ਅੰਦਰ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਦੇ ਬੇਟੇ ਅੰਕੁਸ਼ ਨੇ ਦੱਸਿਆ ਕਿ ਸਵੇਰੇ ਸੜਕ ਤੋਂ ਲੰਘ ਰਹੇ ਇਕ ਦੁੱਧ ਵਿਕਰੇਤਾ ਨੇ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਵੇਖਿਆ ਅਤੇ ਉਨ੍ਹਾਂ ਨੂੰ ਇਸ ਦੀ ਸੂਚਨਾ ਦਿੱਤੀ। ਜਦੋਂ ਉਹ ਦੁਕਾਨ 'ਤੇ ਪਹੁੰਚੇ ਤਾਂ ਅੱਗ ਹਲਕੀ ਸੀ। ਨੇੜੇ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ।

PunjabKesari

ਫਾਇਰ ਬ੍ਰਿਗੇਡ 'ਤੇ ਦੇਰੀ ਨਾਲ ਪਹੁੰਚਣ ਦੇ ਇਲਜ਼ਾਮ
ਅੰਕੁਸ਼ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਤੁਰੰਤ ਫਾਇਰ ਬ੍ਰਿਗੇਡ ਨੂੰ ਫ਼ੋਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦਫ਼ਤਰ ਦੀ ਦੂਰੀ 1 ਕਿਲੋਮੀਟਰ ਤੋਂ ਵੀ ਘੱਟ ਹੈ, ਫਿਰ ਵੀ ਕਰਮਚਾਰੀ ਅੱਧੇ ਘੰਟੇ ਬਾਅਦ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਖ਼ੁਦ ਅੱਗ ਬੁਝਾਉਣ ਵਾਲੇ ਸਿਲੰਡਰ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਹੋਰ ਭੜਕ ਗਈ। ਉਨ੍ਹਾਂ ਦੱਸਿਆ ਕਿ 15 ਤੋਂ 20 ਮਿੰਟਾਂ ਦੇ ਅੰਦਰ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਇਸ ਦੀਆਂ ਲਾਟਾਂ ਸੜਕ ਤੱਕ ਆਉਣ ਲੱਗੀਆਂ, ਜਿਸ ਕਾਰਨ ਕੋਈ ਨੇੜੇ ਨਹੀਂ ਜਾ ਸਕਦਾ ਸੀ।

PunjabKesari

ਐਤਵਾਰ ਦੇ ਨਾਸ਼ਤੇ ਦੀ ਤਿਆਰੀ ਸੜ ਗਈ
ਨਿਊ ਲਕਸ਼ਮੀ ਸਵੀਟ ਸ਼ਾਪ ਖਾਸ ਕਰਕੇ ਆਪਣੀ ਪੂੜੀ ਲਈ ਮਸ਼ਹੂਰ ਹੈ ਅਤੇ ਐਤਵਾਰ ਵਾਲੇ ਦਿਨ ਇਥੇ ਨਾਸ਼ਤਾ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਅੰਕੁਸ਼ ਦੇ ਅਨੁਸਾਰ ਉਹ ਰਾਤ ਨੂੰ ਨਾਸ਼ਤੇ ਦੀ ਤਿਆਰੀ ਕਰਕੇ ਸੁੱਤੇ ਸਨ। ਅੱਗ ਕਾਰਨ ਪੂੜੀਆਂ ਬਣਾਉਣ ਲਈ ਗੁੰਨ੍ਹਿਆ ਗਿਆ ਆਟਾ, ਜੰਮਣ ਲਈ ਰੱਖੀ ਗਈ ਦਹੀਂ (ਜੋ ਕਾਲੀ ਹੋ ਗਈ) ਅਤੇ ਦੁਕਾਨ ਦੇ ਅੰਦਰ ਰੱਖੀਆਂ ਕਨਫੈਕਸ਼ਨਰੀ ਆਈਟਮਾਂ ਸਭ ਸੜ ਗਈਆਂ। ਇਸ ਹਾਦਸੇ ਵਿੱਚ ਸਿਲੰਡਰਾਂ ਨੂੰ ਵੀ ਨੁਕਸਾਨ ਪਹੁੰਚਿਆ ਪਰ ਖ਼ੁਸ਼ਕਿਸਮਤੀ ਰਹੀ ਕਿ ਉਹ ਫਟੇ ਨਹੀਂ।

PunjabKesari

ਸ਼ਾਰਟ ਸਰਕਟ ਹੋਣ ਦਾ ਸ਼ੱਕ
ਦੁਕਾਨਦਾਰ ਅੰਕੁਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਸ਼ਰਾਰਤੀ ਅਨਸਰ 'ਤੇ ਸ਼ੱਕ ਨਹੀਂ ਹੈ ਭਾਵੇਂ ਉਨ੍ਹਾਂ ਦਾ ਕਾਰੋਬਾਰ ਇਥੇ ਸਭ ਤੋਂ ਵਧੀਆ ਚੱਲ ਰਿਹਾ ਹੈ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸ਼ਾਰਟ ਸਰਕਿਟ ਲੱਗ ਰਿਹਾ ਹੈ। ਇਸ ਦੀ ਸੂਚਨਾ ਬਿਜਲੀ ਵਿਭਾਗ ਨੂੰ ਵੀ ਦਿੱਤੀ ਗਈ ਸੀ, ਜਿਨ੍ਹਾਂ ਨੇ ਤਾਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ ਅਤੇ ਉਹ ਆਪਣੇ ਤੌਰ 'ਤੇ ਜਾਂਚ ਕਰ ਰਹੇ ਹਨ। ਅੱਗ ਲੱਗਣ ਦੇ ਅਸਲ ਕਾਰਨ ਦਾ ਪਤਾ ਪੂਰੀ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।

Credit : www.jagbani.com

  • TODAY TOP NEWS